03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜਥੇਦਾਰ ਕਿਰਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-04-2026

ਮੁਕੇਰੀਆਂ, 6 ਅਪ੍ਰੈਲ (ਰਾਮਗੜ੍ਹੀਆ)-ਮੁਕੇਰੀਆਂ ਦੇ ਪਿੰਡ ਲੰਗਾਹ ਦੇ ਨੌਜਵਾਨ 32 ਸਾਲਾਂ ਸੁਸ਼ੀਲ ਕੁਮਾਰ ਦੇ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਰੈਸਟ ਹਾਊਸ ਮੁਕੇਰੀਆਂ ਵਿਖੇ ਜਥੇਦਾਰ ਕਿਰਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਇਕ ਵਿਸ਼ਾਲ ਮੀਟਿੰਗ ਹੋਈ, ਜਿਸ ਵਿਚ ਪੁਲਿਸ ਪ੍ਰਸ਼ਾਸਨ ਦੀ ਇਸ ਕੇਸ ਪ੍ਰਤੀ ਕਾਰਗੁਜ਼ਾਰੀ ਨੂੰ ਲੈ ਕੇ ਜਿੱਥੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਉੱਥੇ ਹੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਜਥੇਦਾਰ ਗੇਰਾ ਨੇ ਕਿਹਾ ਕਿ ਮਿ੍ਤਕ ਸੁਸ਼ੀਲ ਕੁਮਾਰ 'ਤੇ ਹੋਏ ਗੰਭੀਰ ਹਮਲੇ ਦੇ ਮਾਮਲੇ ਵਿਚ ਪੁਲਿਸ ਅਤੇ ਸਿਹਤ ਵਿਭਾਗ ਦੀ ਢਿੱਲੀ ਤੇ ਸ਼ੱਕੀ ਕਾਰਵਾਈ ਕਾਰਨ ਸੁਸ਼ੀਲ ਕੁਮਾਰ ਨੇ ਮਾਨਸਿਕ ਪੀੜਾ ਨਾ ਸਹਾਰਦੇ ਹੋਏ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਥੇਦਾਰ ਗੇਰਾ ਨੇ ਕਿਹਾ ਇਸ ਘਟਨਾ ਦੇ ਕੁੱਝ ਦੋਸ਼ੀ ਮੁਕੇਰੀਆਂ ਪੁਲਿਸ ਵਲੋਂ ਕਾਬੂ ਕਰ ਲਏ ਗਏ ਪਰ ਕੁੱਝ ਦੋਸ਼ੀ ਅਜੇ ਵੀ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ਹਨ, ਜਿਨ੍ਹਾਂ ਨੂੰ ਪੁਲਿਸ ਵਲੋਂ ਅਜੇ ਤੀਕ ਕਾਬੂ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਸੀਂ ਪੀੜਤ ਪਰਿਵਾਰ ਨਾਲ ਚਟਾਨ ਵਾਂਗ ਖੜੇ ਹਾਂ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਾਈਕੋਰਟ, ਸੁਪਰੀਮ ਕੋਰਟ ਤੱਕ ਪਹੁੰਚ ਕਰਾਂਗੇ ਅਤੇ ਜੇਕਰ ਪੁਲਿਸ ਨੇ ਰਹਿੰਦੇ ਦੋਸ਼ੀਆਂ ਨੂੰ ਜਲਦ ਕਾਬੂ ਨਾ ਕੀਤਾ ਤਾਂ ਉਹ ਵੱਡੀ ਰਣਨੀਤੀ ਤਿਆਰ ਕਰਕੇ ਪੁਲਿਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣਗੇ | ਉਨ੍ਹਾਂ ਕਿਹਾ ਮਿ੍ਤਕ ਦਾ ਪਰਿਵਾਰ ਅਜੇ ਵੀ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਰਿਹਾ ਹੈ | ਉਨ੍ਹਾਂ ਕਿਹਾ ਪੰਜਾਬ ਦੇ ਹਾਲਾਤ ਦਿਨ-ਪ੍ਰਤੀ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ | ਆਏ ਦਿਨ ਗੋਲਾਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਪੰਜਾਬ ਅੰਦਰ ਬੰਦੇ ਨੂੰ ਗੋਲੀ ਮਾਰਨਾ ਆਮ ਗੱਲ ਹੋ ਚੁੱਕੀ ਹੈ | ਉਨ੍ਹਾਂ ਕਿਹਾ ਮਿ੍ਤਕ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਹ ਆਪਣੇ ਸਾਥੀਆਂ ਸਮੇਤ ਆਵਾਜ਼ ਬੁਲੰਦ ਕਰਨਗੇ | ਇਸ ਮੌਕੇ ਲਖਵਿੰਦਰ ਸਿੰਘ ਟਿੰਮੀ, ਸੰਗਰਾਮ ਸਿੰਘ, ਨਰੋਤਮ ਸਿੰਘ ਸਾਭਾ, ਸੁਲੱਖਣ ਜੱਗੀ, ਬੈਨੀ ਮਿਨਹਾਸ, ਸੰਦੀਪ ਮਿਨਹਾਸ, ਨਰਿੰਦਰ ਪੱਪੀ, ਜਗਨਨਾਥ, ਰਣਬੀਰ ਸਿੰਘ, ਸੁਖਦੇਵ ਸਿੰਘ, ਵਿਨੋਦ ਕੁਮਾਰ, ਅਨੂਪ ਸਿੰਘ, ਜਗਦੀਸ਼ ਸਿੰਘ, ਰਾਜੂ, ਭੈਣ ਸੰਜਨਾ ਠਾਕੁਰ ਦੀ ਮਾਤਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੈਸ ਸਿਲੰਡਰਾਂ ਦੀ ਹੇਰਾਫੇਰੀ ਦੇ ਦੋਸ਼ 'ਚ ਗੁਦਾਮ ਦਾ ਕਰਿੰਦਾ ਕਾਬੂ ਅਗਲੀ ਖ਼ਬਰ ਬਿਆਸ ਦਰਿਆ 'ਚ ਦਿਖੇ ਘੜਿਆਲ ਕਰਕੇ ਮੁਕੇਰੀਆਂ-ਗੁਰਦਾਸਪੁਰ 'ਤੇ ਲੱਗਾ ਵੱਡਾ ਜਾਮ
Ad Position 24