ਨਸਰਾਲਾ, 6 ਅਪੈ੍ਰਲ (ਸਤਵੰਤ ਸਿੰਘ ਥਿਆੜਾ)-ਗੈਸ ਸਿਲੰਡਰਾਂ ਦੇ ਗੁਦਾਮ 'ਚ ਕੰਮ ਕਰਨ ਵਾਲੇ ਕਰਿੰਦੇ ਵਲੋਂ ਹੀ 14.2 ਕਿੱਲੋ ਵਾਲੇ 87 ਅਤੇ 5 ਕਿੱਲੋ ਵਾਲੇ 124 ਸਿਲੰਡਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕੰਵਰਦੀਪ ਸਿੰਘ ਪੁੱਤਰ ਚੰਨਣ ਰਾਮ ਦਰਭੰਗਾ ਵਾਸੀ ਜਲੰਧਰ ਨੇ ਦੱਸਿਆ ਕਿ ਉਸਦਾ ਭਰਾ ਹਰਪ੍ਰੀਤ ਸਿੰਘ ਦੀ ਪਿੰਡ ਰਾਮ ਨਗਰ ਢੈਹਾ ਨਜ਼ਦੀਕ ਨਸਰਾਲਾ ਵਿਖੇ ਕੇ. ਡੀ. ਗੈਸ ਸਰਵਿਸ ਹੈ, ਜਿਸਦਾ ਗੁਦਾਮ ਪਿੰਡ ਤਲਵੰਡੀ ਕਾਨੂੰਗੋ ਵਿਖੇ ਸਥਿਤ ਹੈ | ਮਾਲਕ ਹਰਪ੍ਰੀਤ ਵਲੋਂ ਆਪਣੇ ਭਰਾ ਕੰਵਰਦੀਪ ਸਿੰਘ ਨੂੰ ਗੈੱਸ ਸਰਵਿਸ ਤੇ ਗੁਦਾਮ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਹੋਈ ਹੈ | ਉਨ੍ਹਾਂ ਕਿਹਾ ਕਿ ਗੈੱਸ ਗੁਦਾਮ ਵਿਚ ਸੰਜੀਵ ਕੁਮਾਰ ਪੁੱਤਰ ਰਾਮਜੀਤ ਵਾਸੀ ਪੰਡੋਰੀ ਫੁਗੂੜੇ ਲੰਮੇ ਸਮੇਂ ਤੋਂ ਸਾਡੇ ਕੋਲ ਕੰਮ ਕਰਦਾ ਸੀ ਅਤੇ ਸਾਰਾ ਲੇਖਾ ਜੋਖਾ ਉਹੀ ਦੇਖਦਾ ਸੀ | ਭਾਰਤ ਵਿਚ ਗੈਸ ਦੀ ਕਿੱਲਤ ਆਉਣ ਤੋਂ ਬਾਅਦ ਜਦੋਂ ਅਸੀਂ ਆਪ ਗੁਦਾਮਾਂ ਵਿਚ ਜਾ ਕੇ ਦੇਖ ਰੇਖ ਕੀਤੀ ਤਾਂ ਗੈੱਸ ਸਿਲੰਡਰ ਘੱਟ ਪਾਏ ਗਏ | ਜਦੋਂ ਇਸ ਸੰਬੰਧੀ ਸੰਜੀਵ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਗੁਦਾਮ ਵਿਚ ਆਉਣਾ ਬੰਦ ਕਰ ਦਿੱਤਾ ਅਤੇ ਨਾਲ ਹੀ ਆਪਣਾ ਫ਼ੋਨ ਬੰਦ ਕਰ ਲਿਆ | ਇਸ ਮਾਮਲੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦਿਆਂ ਦੋਸ਼ੀ ਵਿਅਕਤੀ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |