13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਹੁਸ਼ਿਆਰਪੁਰ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਵਲੋਂ ਐਵਰੈਸਟ ਬੇਸ ਕੈਂਪ ਫ਼ਤਹਿ ਕਰਨ ਵਾਲੇ ਗੁਰਚਰਨ ਸਿੰਘ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 08-04-2026
ਹੁਸ਼ਿਆਰਪੁਰ, 7 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪੀਤ ਕੌਰ)-ਐਵਰੈਸਟ ਬੇਸ ਕੈਂਪ ਫਤਿਹ ਕਰਕੇ ਹੁਸ਼ਿਆਰਪੁਰ ਪਹੁੰਚੇ ਟਰੈਕਰ ਗੁਰਚਰਨ ਸਿੰਘ ਦਾ ਹੁਸ਼ਿਆਰਪੁਰ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਗੁਰਚਰਨ ਸਿੰਘ ਨੇ ਬੇਸ ਕੈਂਪ 'ਤੇ ਝੰਡਾ ਲਹਿਰਾ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਟਰੈਕਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 25 ਮਾਰਚ ਨੂੰ ਆਪਣੇ ਸਾਥੀਆਂ ਸੀਨੀਅਰ ਟਰੈਕਰ ਹਰਦੀਪ ਜੌਹਲ ਟਾਂਡਾ ਅਤੇ ਤਲਵਿੰਦਰ ਸਿੰਘ ਚੰਡੀਗੜ੍ਹ ਦੇ ਨਾਲ ਲੁਕਲਾ ਨੇਪਾਲ ਤੋਂ ਐਵਰੈਸਟ ਬੇਸ ਕੈਂਪ ਲਈ ਟਰੈਕ ਸ਼ੁਰੂ ਕੀਤਾ ਅਤੇ ਕਾਫ਼ੀ ਅÏਕੜਾਂ ਦਾ ਸਾਹਮਣਾ ਕਰਦੇ ਫਾਗਡਿੰਗ, ਨਾਮਚੇ ਬਜਾਰ, ਟੈਂਗਬੋਚੇ,ਡਿੰਗਬੁਚੇ, ਲਿਬੋਚੇ, ਗੋਰਖਸ਼ੇਪ ਤੋਂ 6ਵੇਂ ਦਿਨ 5364 ਮੀਟਰ ਉਚੀ ਐਵਰੈਸਟ ਬੇਸ ਕੈਂਪ ਪਹੁੰਚ ਕੇ ਆਪਣਾ ਰਾਸ਼ਟਰੀ ਝੰਡਾ ਤਿਰੰਗਾ ਲਹਿਰਾ ਕੇ ਫ਼ਤਿਹ ਦੇ ਜਸ਼ਨ ਮਨਾਏ, ਬੇਸ ਕੈਂਪ 'ਤੇ ਅੱਧਾ ਕੁ ਘੰਟਾ ਰੁਕ ਕੇ ਵਾਪਸ ਚੱਲ ਪਏ ਤੇ ਤੀਸਰੇ ਦਿਨ ਲੁਕਲਾ ਪਹੁੰਚੇ, ਜਿੱਥੋਂ ਚੜ੍ਹਨਾ ਸ਼ੁਰੂ ਕੀਤਾ ਸੀ | ਗੁਰਚਰਨ ਸਿੰਘ ਨੇ ਕਿਹਾ ਕਿ ਐਵਰੈਸਟ ਬੇਸ ਕੈਂਪ 'ਤੇ ਤਿਰੰਗਾ ਲਹਿਰਾਉਣ ਦਾ ਸੁਪਨਾ ਪੂਰਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਭਾਰੀ ਬਰਫ਼ਬਾਰੀ ਅਤੇ ਤਿਲ੍ਹਕਵੇਂ ਰਸਤੇ ਹੋਣ ਦੇ ਬਾਵਜੂਦ ਵੀ ਸਾਥੀ ਤਜਰਬੇਕਾਰ ਟਰੈਕਰ ਹਰਦੀਪ ਜੌਹਲ ਅਤੇ ਤਲਵਿੰਦਰ ਸਿੰਘ ਦੇ ਸਾਥ ਸਦਕਾ 9 ਦਿਨਾਂ ਟਰੈਕ ਪੂਰਾ ਕਰਨ 'ਚ ਉਹ ਕਾਮਯਾਬ ਹੋਏ, ਜੋ ਆਮ ਤੌਰ 'ਤੇ 10 ਤੋਂ 12 ਦਿਨ 'ਚ ਪੂਰਾ ਹੁੰਦਾ ਹੈ | ਇਸ ਮੌਕੇ ਹਰਜਾਪ ਸਿੰਘ, ਨਰੇਸ਼ ਕੁਮਾਰ ਸਬਾ, ਕਰਮਬੀਰ ਸਿੰਘ, ਅਨਿਲ ਕੁਮਾਰ ਹਰਜਿੰਦਰ ਕੁਮਾਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਹੁਸ਼ਿਆਰਪੁਰ ਦੀ ਟੀਮ ਨੇ ਜਿੱਤਿਆ <br/> ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਸਿਹਤ ਜਾਂਚ ਕੈਂਪ ਲਗਾਇਆ <br/>
Ad Position 24