ਤਲਵਾੜਾ, 7 ਅਪ੍ਰੈਲ (ਮਹਿਤਾ)-ਆਮ ਆਦਮੀ ਪਾਰਟੀ ਤਲਵਾੜਾ ਦੇ ਮੁੱਖ ਦਫ਼ਤਰ ਵਿਖੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਖੇਤਰ ਵਾਸੀਆਂ ਦੀਆਂ ਸਮੱਸਿਆਵਾਂ ਬਹੁਤ ਹੀ ਧਿਆਨ ਨਾਲ ਸੁਣੀਆਂ | ਉਨ੍ਹਾਂ ਜ਼ਿਆਦਾਤਰ ਸਮੱਸਿਆਵਾਂ ਦਾ ਨਿਪਟਾਰਾ ਮੌਕੇ 'ਤੇ ਹੀ ਕਰਵਾ ਦਿੱਤਾ ਅਤੇ ਕੁੱਝ ਇਕ ਦੇ ਨਿਪਟਾਰੇ ਲਈ ਸਬੰਧਿਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ | ਐਡ. ਘੁੰਮਣ ਨੇ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਸੂਹਾ ਹਲਕੇ ਦਾ ਕੋਈ ਵੀ ਨਾਗਰਿਕ ਆਪਣੇ ਕਿਸੇ ਵੀ ਕੰਮ ਲਈ ਕਿਸੇ ਸਮੇਂ ਵੀ ਸਿੱਧੇ ਤੌਰ 'ਤੇ ਆ ਕੇ ਮਿਲ ਸਕਦਾ ਹੈ | ਇਸ ਮੌਕੇ ਸੇਵਾਮੁਕਤ ਬਰਾਂਚ ਮੈਨੇਜਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਠਾਕੁਰ ਰਮਨਦੀਪ ਸਿੰਘ ਕੰਵਰ (ਰੰਮੂ), ਬੀ. ਡੀ. ਪੀ. ਓ. ਵਿਕਰਮ ਸਿੰਘ, ਐੱਮ. ਸੀ. ਜੋਗਿੰਦਰਪਾਲ ਛਿੰਦਾ, ਸੁਪਰਡੈਂਟ ਨਵਜੀਵਨ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ, ਸਰਪੰਚ ਝਲੇੜਾ ਅਸ਼ਵਨੀ ਕੁਮਾਰ, ਸਰਪੰਚ ਅਲੇਰਾ ਸੀਮਾ ਦੇਵੀ, ਵਿਜੇ ਕੁਮਾਰ, ਪੀ. ਏ. ਅਨਿਲ ਕੁਮਾਰ, ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬੌਬੀ ਕੌਸ਼ਲ, ਪ੍ਰੇਮ ਫ਼ੌਜੀ ਰੇਪੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਤਲਵਾੜਾ ਖੇਤਰ ਨਿਵਾਸੀ ਹਾਜ਼ਰ ਸਨ |