ਅੱਡਾ ਸਰਾਂ, 7 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐੱਸ. ਓ. ਐੱਫ. ਇੰਟਰਨੈਸ਼ਨਲ ਮੈਥੇਮੈਟਿਕਸ ਓਲੰਪਿਆਡ 2025-26 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿਚ ਕੁੱਲ 25 ਗੋਲਡ ਮੈਡਲ ਆਫ਼ ਐਕਸੀਲੈਂਸ ਹਾਸਲ ਕੀਤੇ | ਪਿ੍ੰਸੀਪਲ ਹਰਜੀਤ ਸਿੰਘ ਨੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਦੱਸਿਆ ਕਿ ਜਮਾਤ ਪਹਿਲੀ 'ਚ ਜਸਲੀਨ ਕੌਰ, ਜਸ਼ਨਦੀਪ ਸਿੰਘ ਬਦਵਾਲ, ਨਵਜੋਤ ਸਿੰਘ, ਨਿਰਵੈਰ ਸਿੰਘ ਅਤੇ ਮਾਇਰਾ ਨੇ ਗੋਲਡ ਮੈਡਲ ਜਿੱਤੇ | ਜਮਾਤ ਦੂਜੀ ਵਿਚ ਏਕਮਜੋਤ ਸਿੰਘ, ਮਨਰਾਜ ਸਿੰਘ, ਸਹਿਜਪ੍ਰੀਤ ਕੌਰ ਅਤੇ ਜਪਨੂਰ ਕੌਰ ਨੇ ਮੈਡਲ ਹਾਸਲ ਕੀਤਾ | ਜਮਾਤ ਤੀਸਰੀ ਵਿਚ ਏਕਮਪ੍ਰੀਤ ਸਿੰਘ ਹੀਰ, ਜਸਕਮਲ ਸਿੰਘ, ਹਰਕੀਰਤ ਸਿੰਘ ਅਤੇ ਜੋਬਨ ਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸੇ ਤਰਾਂ ਜਮਾਤ ਚੌਥੀ ਵਿਚ ਅਲੀਸ਼ਾ ਸੁਮਨ, ਕਵਨਜੀਤ ਸਿੰਘ ਅਤੇ ਪ੍ਰਭਨੂਰ ਕੌਰ, ਜਮਾਤ ਪੰਜਵੀਂ 'ਚ ਫ਼ਤਿਹ ਸਿੰਘ, ਮਨਕੀਰਤ ਕੌਰ, ਹਰਸਿਫਤ ਕੌਰ ਅਤੇ ਹੇਜ਼ਲ ਲਾਖਾ ਅਤੇ ਜਮਾਤ ਸੱਤਵੀਂ 'ਚ ਸੁਖਮਨ ਸਿੰਘ, ਅਭੈ ਸਿੰਘ ਅਤੇ ਜਸਮੀਤ ਸਿੰਘ ਨੇ ਗੋਲਡ ਮੈਡਲ ਜਿੱਤੇ | ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਨੇ 8 ਗੋਲਡ ਮੈਡਲ ਆਫ਼ ਡਿਸਟਿੰਕਸ਼ਨ ਵੀ ਹਾਸਲ ਕੀਤੇ | ਜਮਾਤ ਪਹਿਲੀ ਦੇ ਵਿਦਿਆਰਥੀ ਅਭਿਜੋਤ ਸਿੰਘ ਨੇ ਇੰਟਰਨੈਸ਼ਨਲ ਰੈਂਕ-2 ਪ੍ਰਾਪਤ ਕਰਦੇ ਹੋਏ ਇੰਟਰਨੈਸ਼ਨਲ ਸਿਲਵਰ ਮੈਡਲ ਜਿੱਤਿਆ, ਜਦਕਿ ਜਪਨੀਤ ਕੌਰ ਨੇ ਇੰਟਰਨੈਸ਼ਨਲ ਰੈਂਕ-3 ਹਾਸਲ ਕਰਦੇ ਹੋਏ ਇੰਟਰਨੈਸ਼ਨਲ ਬ੍ਰਾਂਜ਼ ਮੈਡਲ ਆਪਣੇ ਨਾਮ ਕੀਤਾ | ਤਮਨਜੋਤ ਸਿੰਘ ਨੇ ਜ਼ੋਨਲ ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ | ਸਕੂਲ ਦੇ ਪਿ੍ੰਸੀਪਲ ਹਰਜੀਤ ਸਿੰਘ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਬੱਚਿਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ |