ਹਰਿਆਣਾ, 8 ਅਪ੍ਰੈਲ (ਹਰਮੇਲ ਸਿੰਘ ਖੱਖ)-ਪਿੰਡ ਚੱਕ ਲਾਦੀਆਂ ਵਿਖੇ ਰਾਤ ਦੇ ਸਮੇਂ ਮੱਝਾਂ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਪੁਲਿਸ ਚੌਕੀ ਭੂੰਗਾ 'ਚ ਦਿੱਤੀ ਗਈ ਸ਼ਿਕਾਇਤ ਵਿਚ ਬਘੇਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਚੱਕ ਲਾਦੀਆਂ ਨੇ ਦੱਸਿਆ ਕਿ ਬੀਤੀ ਰਾਤ ਉਸਦੀ ਹਵੇਲੀ 'ਚੋਂ ਮੱਝ,ਝੋਟੀ ਅਤੇ ਇੱਕ ਕੱਟੀ ਚੋਰੀ ਹੋ ਗਈ ਸੀ, ਜਦੋਂ ਅੱਜ ਸਵੇਰੇ ਪੰਜ ਵਜੇ ਮੈਂ ਆਪਣੀ ਹਵੇਲੀ ਵਿਚ ਗਿਆ ਤੇ ਦੇਖਿਆਂ ਕਿ ਮੇਰੇ ਪਸ਼ੂ ਹਵੇਲੀ ਵਿਚ ਨਹੀਂ ਸਨ |