ਮਾਹਿਲਪੁਰ, 8 ਅਪ੍ਰੈਲ (ਰਜਿੰਦਰ ਸਿੰਘ)-ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵਲੋਂ ਪੰਜਾਬ ਫੁੱਟਬਾਲ ਫੈਡਰੇਸ਼ਨ ਤੇ ਦੋਆਬਾ ਸਪੋਰਟਿੰਗ ਕਲੱਬ ਖੇੜਾ ਦੇ ਸਹਿਯੋਗ ਨਾਲ ਕਰਤਾਰ ਸਿੰਘ ਬੈਂਸ ਯਾਦਗਾਰੀ ਫੁੱਟਬਾਲ ਸਟੇਡੀਅਮ ਖੇੜਾ ਵਿਖੇ 'ਅਸਮਿਤਾ ਅੰਡਰ-13 ਨੈਸ਼ਨਲ ਫੁੱਟਬਾਲ ਲੀਗ 2025-26' ਪ੍ਰਧਾਨ ਇਕਬਾਲ ਸਿੰਘ ਖੇੜਾ ਤੇ ਜਰਨੈਲ ਸਿੰਘ ਮੀਤ ਪ੍ਰਧਾਨ ਪੀ. ਐੱਫ. ਏ. ਦੀ ਦੇਖ ਰੇਖ 'ਚ ਆਰੰਭ ਕਰਵਾਈ ਗਈ | ਇਸ ਦੇ ਉਦਘਾਟਨੀ ਮੈਚ ਮੌਕੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰਨਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਅਨੁਸ਼ਾਸਨ 'ਚ ਰਹਿ ਕੇ ਖੇਡਣ ਦੀ ਪ੍ਰੇਰਨਾ ਦਿੱਤੀ | ਪ੍ਰਧਾਨਗੀ ਖੇਡ ਪ੍ਰਮੋਟਰ ਤਲਵਿੰਦਰ ਹੀਰ, ਬਲਦੇਵ ਸਿੰਘ ਬੰਗਾ, ਸਕੱਤਰ ਹਰਜਿੰਦਰ ਸਿੰਘ ਪੀ. ਐੱਫ. ਏ., ਵਿਜੈ ਬਾਲੀ ਜੁਆਇੰਟ ਸਕੱਤਰ ਪੀ. ਐੱਫ. ਏ. ਸੰਜੀਵ ਪਚਨੰਗਲ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਸਰਬਜੀਤ ਸਿੰਘ ਮੰਝ ਨੇ ਕੀਤੀ | ਉਦਘਾਟਨੀ ਲੀਗ ਮੈਚ 'ਚ ਗੁਜਰਾਤ ਨੇ ਕੇਰਲਾ ਨੂੰ 1-0 ਨਾਲ, ਪੰਜਾਬ ਦੀ ਟੀਮ ਨੇ ਮਿਜ਼ੋਰਮ ਦੀ ਟੀਮ ਨੂੰ 4-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਰਵਿੰਦਰ ਪਾਲ ਸਿੰਘ ਰਾਏ, ਇੰਦਰਜੀਤ ਸਿੰਘ ਬੈਂਸ, ਤਕਦੀਰ ਸਿੰਘ ਭਾਰਟਾ, ਕੁਲਵੰਤ ਸਿੰਘ ਬੈਂਸ, ਜਗਦੀਸ਼ ਸਿੰਘ ਯੂ.ਐੱਸ.ਏ., ਕਮਲਜੀਤ ਸਿੰਘ ਖੇੜਾ, ਗੁਰਜਰਨੈਲ ਸਿੰਘ, ਜਸਪ੍ਰੀਤ ਸਿੰਘ, ਕੁਲਦੀਪ ਸਿੰਘ ਨੰਗਲ, ਵਿਨੋਦ ਸੰਘਾ,ਕਰਮਜੀਤ ਸਿੰਘ ਬੈਂਸ, ਡਾ.ਅੰਜੂ ਬੰਧਨ, ਜਸਕਮਲ ਸਿੰਘ ਢਾਡਾ, ਅੰਮਿ੍ਤ ਸਿੰਘ, ਮੋਟੀ ਖੇੜਾ, ਮਨਪ੍ਰੀਤ ਖੇੜਾ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਜਿਆਣ, ਸੁਰਜੀਤ ਸਿੰਘ ਡੀ.ਐਸ.ਓ. ਫਾਜ਼ਿਲਕਾ, ਲੱਖਾ ਸਿੰਘ ਪਾਲਦੀ, ਬਲਵੀਰ ਸਿੰਘ, ਪ੍ਰਵੀਨ ਕੁਮਾਰ ਤੇ ਭਾਰੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ |