28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਨਵੇਂ ਦਾਖ਼ਲਿਆਂ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 10-04-2026
ਬੁੱਲ੍ਹੋਵਾਲ, 9 ਅਪ੍ਰੈਲ (ਲੁਗਾਣਾ)-ਸੈਕੰਡਰੀ ਸਿਖਿਆ ਵਿਭਾਗ ਦੇ ਉਪ ਜ਼ਿਲ੍ਹਾ ਸਿਖਿਆ ਅਫ਼ਸਰ ਅਮਨਦੀਪ ਸ਼ਰਮਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਢੱਡਾ ਫਤਿਹ ਸਿੰਘ ਵਿਖੇ ਸਕੂਲ ਦੇ ਸਟਾਫ਼ ਤੇ ਮਾਪਿਆ ਨਾਲ ਸਕੂਲ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਾਜ਼ਰ ਪਸਵਕ ਕਮੇਟੀ ਮੈਂਬਰਾਂ, ਮਾਪਿਆ ਤੇ ਸਕੂਲ ਸਟਾਫ਼ ਨੂੰ ਸਰਕਾਰੀ ਸਕੂਲਾਂ 'ਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਾਉਣ ਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਅਨੇਕਾਂ ਸਹੂਲਤਾਂ, ਵੱਖ ਵੱਖ ਪ੍ਰਕਾਰ ਦੇ ਵਜ਼ੀਫ਼ੇ ਤੇ ਹੋਰ ਵਿੱਦਿਅਕ ਸਹੂਲਤਾਂ ਵਾਰੇ ਵਿਸ਼ੇਸ਼ ਰੂਪ ਵਿਚ ਜਾਣਕਾਰੀ ਦਿੱਤੀ | ਇਸ ਮੌਕੇ ਪਿੰ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਅਧਿਆਪਕਾਂ ਵਲੋਂ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਗਿਣਤੀ 'ਚ ਅਥਾਹ ਵਾਧਾ ਕੀਤਾ ਗਿਆ ਹੈ | ਇਸ ਦੌਰਾਨ ਪਿ੍ੰ: ਕੁਲਵੰਤ ਸਿੰਘ, ਲੈਕ. ਮਲਕੀਤ ਸਿੰਘ ਜੌਹਲ, ਲੈਕ. ਲਖਜੀਤ ਸਿੰਘ ਓਹੜਪੁਰੀ, ਲੈਕ.ਹਰਪ੍ਰੀਤ ਸਿੰਘ, ਲੈਕ.ਲਵਕੇਸ਼ ਸਰਮਾ, ਲੈਕ. ਗੁਰਦੇਵ ਸਿੰਘ, ਪ੍ਰਧਾਨ ਅਨਿਲ ਐਰੀ, ਸੁਖਵਿੰਦਰ ਸਿੰਘ, ਦਲਵੀਰ ਸਿੰਘ ਡੀ.ਪੀ.ਈ, ਪ੍ਰਧਾਨ ਉਂਕਾਰ ਸਿੰਘ ਸੂਸ, ਲੈਕ. ਰਜਿੰਦਰ ਸਿੰਘ, ਲੈਕ.ਪਵਨ ਕੁਮਾਰ ਇੰਚਾਰਜ ਗਾਈਡਿੰਗ ਐਂਡ ਕੌਂਸਲਿੰਗ, ਮਲਕੀਤ ਸਿੰਘ ਰੀਹਲ, ਵਿਪਨ ਚੰਦਰ ਕਾਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਮਨਜੀਤ ਸਿੰਘ ਰਾਜਪੁਰ ਭਾਈਆਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਬਾਬਾ ਸਾਹਿਬ ਦੇ ਬੁੱਤਾਂ ਨਾਲ ਛੇੜਛਾੜ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰੇ ਸਰਕਾਰ- ਸੁਰਿੰਦਰ ਜਾਜਾ
Ad Position 24