ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ)-ਟਕਸਾਲੀ ਅਕਾਲੀ ਆਗੂ ਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਰਾਜਪੁਰ ਭਾਈਆਂ ਕੈਨੇਡਾ, ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ 'ਚ ਜਾ ਬਿਰਾਜੇ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਜਪੁਰ ਭਾਈਆ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਲੜਕਿਆਂ ਗੁਰਪ੍ਰੀਤ ਸਿੰਘ ਰਿੰਕੂ ਤੇ ਪਰਮਿੰਦਰ ਸਿੰਘ ਕੈਨੇਡਾ ਵਲੋਂ ਦਿਖਾਈ ਗਈ | ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ 'ਚ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਂਸਦ ਡਾ: ਰਾਜ ਕੁਮਾਰ ਚੱਬੇਵਾਲ, ਸਾਬਕਾ ਵਿਧਾਇਕ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੀਨੀਅਰ ਮੀਤ ਪ੍ਰਧਾਨ ਭਾਜਪਾ ਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਜਸਪ੍ਰੀਤ ਸਿੰਘ ਨਿਊਜ਼ ਆਡੀਟਰ 'ਅਜੀਤ', ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ, ਅਮਰੀਕ ਸਿੰਘ ਸ਼ਿਕਾਗੋ, ਐਡਵੋਕੇਟ ਬਲਦੇਵ ਸਿੰਘ ਫੁਗਲਾਣਾ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ ਅਕਾਲੀ ਦਲ, ਸਾਬਕਾ ਚੇਅਰਮੈਨ ਕੁਲਦੀਪ ਕੁਮਾਰ ਲਵਲੀ, ਰਵਿੰਦਰਪਾਲ ਸਿੰਘ ਸੂਸ, ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਚੱਬੇਵਾਲ ਅਕਾਲੀ ਦਲ, ਸੁਰਜੀਤ ਸਿੰਘ ਮਸੂਤਾ, ਹਰਜਾਪ ਸਿੰਘ ਮੱਖਣ, ਨੰਬਰਦਾਰ ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਅਕਾਲੀ ਆਗੂ ਗੁਰਪ੍ਰੀਤ ਸਿੰਘ ਕੋਹਲੀ, ਨੰਬਰਦਾਰ ਭੁਪਿੰਦਰ ਸਿੰਘ ਹੇੜੀਆਂ, ਜਗਤਾਰ ਸਿੰਘ ਭੁੰਗਰਨੀ, ਰਵਿੰਦਰ ਸਿੰਘ ਸ਼ੇਰਗੜ੍ਹ, ਜਸਵਿੰਦਰ ਸਿੰਘ ਛਾਉਣੀ, ਜਸਵਿੰਦਰ ਸਿੰਘ ਭੁੰਗਰਨੀ, ਉਂਕਾਰ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ ਰਾਜਪੁਰ ਭਾਈਆਂ, ਕਿਸਾਨ ਆਗੂ ਹਰਪਾਲ ਸਿੰਘ ਸੰਘਾ, ਮਾ: ਰਸ਼ਪਾਲ ਸਿੰਘ ਸੰਘਾ, ਗੁਰਦੇਵ ਸਿੰਘ, ਰਾਜ ਸਿੰਘ ਭੁੰਗਰਨੀ, ਦਵਿੰਦਰ ਸਿੰਘ ਬਾਹੋਵਾਲ, ਸੰਤੋਸ਼ ਕੁਮਾਰੀ ਸਾਬਕਾ ਚੇਅਰਪਰਸਨ, ਮੁਖ਼ਤਿਆਰ ਸਿੰਘ ਰਾਜਪੁਰ ਭਾਈਆਂ ਆਦਿ ਸਮੇਤ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |