ਕੋਟਫ਼ਤੂਹੀ, 9 ਅਪ੍ਰੈਲ (ਅਟਵਾਲ)-ਲੇਬਰ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ, ਧਰਮਿੰਦਰ ਬੰਗੜ ਨੇ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਹੋਏ ਭਾਰੀ ਨੁਕਸਾਨ ਤੇ ਤੁਰੰਤ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਜਾਰੀ ਨਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਬਹੁਤ ਸਾਰੇ ਕਿਸਾਨ ਅਜਿਹੇ ਵੀ ਹਨ ਜਿਨਾ ਸਿਰ ਕਰਜ਼ਾ ਮੋੜਨ ਵਾਲਾ ਖੜਾ ਹੈ, ਤੇ ਬਹੁਤੇ ਕਿਸਾਨਾਂ ਦੀਆਂ ਆਪਣੀਆਂ ਨਿੱਜੀ ਜ਼ਮੀਨਾਂ ਵੀ ਨਹੀਂ ਹਨ ਤੇ ਉਹ ਹਾਲੇ ਤੇ ਲੈ ਕੇ ਖੇਤੀ ਕਰਦੇ ਹਨ ਤੇ ਭਾਰੀ ਕਰਜ਼ੇ ਦੇ ਬੋਝ ਥੱਲੇ ਦੱਬ ਗਏ ਹਨ | ਜਿਹੜੀਆਂ ਕਣਕਾਂ ਪੂਰੀ ਤਰ੍ਹਾਂ ਡਿਗ ਪਈਆਂ ਹਨ ਉਨ੍ਹਾਂ ਦਾ ਦਾਣਾ ਵੀ ਖਾਣ ਯੋਗ ਨਹੀਂ ਰਹੇਗਾ, ਉਨ੍ਹਾਂ ਕਿਹਾ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਈਆਂ ਹਨ ਤੇ ਉਸ ਦੇ ਨਾਲ ਪਸ਼ੂਆਂ ਦਾ ਚਾਰਾ ਵੀ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ |