ਹੰਬੜਾਂ ਦਾ ਸਾਲਾਨਾ ਦੋ ਰੋਜ਼ਾ ਖੇਡ ਮੇਲਾ ਸ਼ੁਰੂ ਹੋਵੇਗਾ ਅੱਜ-ਸਰਪੰਚ ਗੁਰੂ/ਪ੍ਰਧਾਨ ਬਾਠ
ਅਜੀਤ ਡੈਸਕ
10-04-2026
ਹੰਬੜਾਂ, 9 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਸਪੋਰਟਸ ਕਲੱਬ ਹੰਬੜਾਂ ਵਲੋਂ ਸਾਲਾਨਾ ਦੋ ਰੋਜ਼ਾ ਖੇਡ ਮੇਲਾ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐੱਨ.ਆਰ.ਆਈ ਦੇ ਸਹਿਯੋਗ ਨਾਲ ਅੱਜ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਪਿੰਡ ਦੀ ਖੇਡ ਗਰਾਊਾਡ ਵਿਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਵੇਗਾ | ਇਸ ਖੇਡ ਮੇਲੇ ਵਿਚ ਕਬੱਡੀ 30 ਕਿਲੋ ਵਰਗ, 45 ਕਿਲੋ ਵਰਗ, 57 ਕਿਲੋ ਵਰਗ, 65 ਕਿਲੋ ਵਰਗ, ਕਬੱਡੀ 75 ਕਿਲੋ ਵਰਗ, ਫੁੱਟਬਾਲ, ਰੱਸਾਕਸੀ ਤੇ ਪੈਰਾਂ ਭਾਰ ਬੈਠਣ ਦੇ ਦਿਲਚਸਪ ਮੁਕਾਬਲੇ ਕਰਵਾਏ ਜਾਣਗੇ, ਉਕਤ ਜਾਣਕਾਰੀ ਸਾਂਝੀ ਕਰਦਿਆਂ ਸਪੋਰਟਸ ਕਲੱਬ ਦੇ ਪ੍ਰਧਾਨ ਕਾਰਜ ਸਿੰਘ ਬਾਠ, ਸਰਪੰਚ ਚਰਨ ਸਿੰਘ ਗੁਰੂ ਤੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ ਖਿਡਾਰੀਆਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ | ਖੇਡ ਮੇਲੇ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਸਮੇਂ ਡਾਇਰੈਕਟਰ ਗੁਰਚਰਨ ਸਿੰਘ ਬਾਠ, ਖੁਸ਼ਪ੍ਰੀਤ ਸਿੰਘ, ਅਵਤਾਰ ਸਰਾਂ, ਲਵਲੀ ਸ਼ਰਮਾ, ਗਿੰਦੀ ਧਾਲੀਵਾਲ, ਅਵਤਾਰ ਸਿੰਘ ਤਾਰੀ, ਭੁਪਿੰਦਰ ਸਿੰਘ ਮਠਾੜੂ, ਮਨਜੀਤ ਸਿੰਘ ਭੈਰੋਮੁੰਨਾ, ਜਸਵੀਰ ਸਿੰਘ ਰਾਣਾ, ਸੁਖਜੀਤ ਸਿੰਘ ਬਾਠ, ਅਜੀਤ ਸਿੰਘ, ਚੈਂਚਲ ਮਾਲੜਾ, ਕਰਨ ਧਾਲੀਵਾਲ, ਇੰਦੀ ਧਾਲੀਵਾਲ, ਅਮਨ ਸੱਲਣ, ਮਨੀ ਸੱਲਣ, ਗਿੰਦਾ ਹੀਰ ਕੈਨੇਡਾ, ਸਿੰਮੂ ਗਰੇਵਾਲ, ਹਰਵਿੰਦਰ ਸਿੰਘ, ਨਿੱਕਾ ਧਾਲੀਵਾਲ, ਸਰਪੰਚ ਗੋਰਾ ਬਾਠ, ਜੱਗਾ ਬਾਠ, ਗੁਰਬਖਸ਼ ਸਿੰਘ ਬਾਠ, ਕਾਲਾ ਧਾਲੀਵਾਲ, ਦੀਪ ਤੇ ਹੋਰ ਮੌਜੂਦ ਸਨ |