28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਬਾਬਾ ਕੇਵਲ ਸਿੰਘ ਖੁਰਾਲਗੜ੍ਹ ਸਾਹਿਬ ਵਲੋਂ ਮਲਕਪੁਰ 'ਚ 15 ਮੈਂਬਰੀ ਕਮੇਟੀ ਦਾ ਗਠਨ

Ad Position 21
No active advertisement
ਅਜੀਤ ਡੈਸਕ 10-04-2026
ਹੰਬੜਾਂ, 9 ਅਪ੍ਰੈਲ (ਮੇਜਰ ਹੰਬੜਾਂ)-ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਖੁਰਾਲਗੜ੍ਹ ਸਾਹਿਬ ਦੀ ਰਹਿਨੁਮਾਈ ਹੇਠ ਨਗਰ ਮਲਕਪੁਰ ਬੇਟ ਦੀ ਸੰਗਤ ਵਿਚੋਂ 15 ਮੈਂਬਰੀ ਕਮੇਟੀ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਕਮੇਟੀ ਦੇ ਨਾਮ ਹੇਠ ਗਠਿਤ ਕੀਤੀ ਗਈ | ਇਸ ਸਮੇਂ ਮੁੱਖ ਸੇਵਾਦਰ ਬਾਬਾ ਕੇਵਲ ਸਿੰਘ ਨੇ ਕਿਹਾ ਕਿ ਚੁਣੀ ਕਮੇਟੀ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਸ਼ਤਾਬਦੀ ਸਮਾਗਮਾਂ ਦੀ ਲੜੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਮ ਕਰੇਗੀ ਅਤੇ ਇਹ ਕਮੇਟੀ ਸ੍ਰੀ ਗੁਰੁ ਰਵਿਦਾਸ ਮਹਾਰਾਜ ਦੇ ਅਲੱਗ-ਅਲੱਗ ਤਰਾਂ ਦੇ ਪ੍ਰੋਗਰਾਮ ਕਰਦੀ ਰਹੇਗੀ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿਚ ਵੱਧ ਚੜ ਕੇ ਹਿੱਸਾ ਲਵੇਗੀ | ਸ੍ਰੀ ਖੁਰਾਲਗੜ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਰਵਿਦਾਸ ਨੇ 4 ਸਾਲ 2 ਮਹੀਨੇ 11 ਦਿਨ ਭਗਤੀ ਕੀਤੀ ਇਸ ਬਾਰੇ ਸੰਗਤਾਂ ਨੂੰ ਪ੍ਰੇਰਿਤ ਕਰਦੀ ਰਹੇਗੀ | ਇਸ ਸਮੇਂ ਚੁਣੀ ਕਮੇਟੀ 'ਚ ਗੁਲਵੰਤ ਸਿੰਘ, ਬਲਦੇਵ ਸਿੰਘ, ਮੇਜਰ ਸਿੰਘ, ਰਛਪਾਲ ਸਿੰਘ, ਲਖਵੀਰ ਸਿੰਘ, ਮੇਵਾ ਸਿੰਘ, ਰਜਿੰਦਰ ਸਿੰਘ, ਮਲਕੀਤ ਸਿੰਘ, ਸੇਵਾ ਸਿੰਘ, ਸੰਤਰਾਮ, ਧਰਮ ਸਿੰਘ, ਚਮਨ ਸਿੰਘ, ਅਮੋਲਕ ਸਿੰਘ, ਜੋਗਿੰਦਰ ਸਿੰਘ, ਰਾਮ ਸਿੰਘ, ਸਿੰਦਰਪਾਲ ਕੌਰ, ਕੁਲਵੰਤ ਕੌਰ ਚੁਣੇ ਗਏ | ਇਸ ਸਮੇਂ ਚੁਣੀ ਕਮੇਟੀ ਨੂੰ ਤਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਸਿਰੋਪਾਓ ਭੇਟ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਮਾਲਪੁਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ ਅਗਲੀ ਖ਼ਬਰ ਹੰਬੜਾਂ ਦਾ ਸਾਲਾਨਾ ਦੋ ਰੋਜ਼ਾ ਖੇਡ ਮੇਲਾ ਸ਼ੁਰੂ ਹੋਵੇਗਾ ਅੱਜ-ਸਰਪੰਚ ਗੁਰੂ/ਪ੍ਰਧਾਨ ਬਾਠ
Ad Position 24