28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਖੰਨਾ ਵਲੋਂ ਦਿਵਿਆਂਗ ਵਿਦਿਆਰਥੀ ਗੋਬਿੰਦ ਕੁਮਾਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 10-04-2026
ਮਾਹਿਲਪੁਰ, 9 ਅਪ੍ਰੈਲ (ਰਜਿੰਦਰ ਸਿੰਘ)-ਪ੍ਰਧਾਨ ਅਤਰ ਸਿੰਘ ਦੀ ਸਰਪ੍ਰਸਤੀ ਹੇਠ ਚਲ ਰਹੇ ਸੰਤ ਨਾਰਾਇਣ ਦਾਸ ਬਲਾਈਾਡ ਸਕੂਲ ਬਾਹੋਵਾਲ ਵਿਖੇ ਪਿ੍ੰ. ਮਾਲਤੀ ਦੇਵੀ ਦੀ ਅਗਵਾਈ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਲੋਂ ਐਮ.ਏ ਪੋਲੀਟੀਕਲ ਸਾਇੰਸ ਸਮੈਸਟਰ ਭਾਗ ਤੀਜਾ 'ਚ ਤੀਸਰਾ ਸਥਾਨ ਹਾਸਲ ਕਰਨ ਵਾਲੇ ਦਿਵਿਆਂਗ ਵਿਦਿਆਰਥੀ ਦਾ ਸਨਮਾਨ ਕੀਤਾ ਹੈ | ਪ੍ਰਧਾਨ ਅਤਰ ਸਿੰਘ ਨੇ ਦੱਸਿਆ ਕਿ ਗੋਬਿੰਦ ਰਾਮ ਜੋ ਕਿ ਦਿਵਿਆਂਗ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਐੱਮ.ਏ.ਭਾਗ ਤੀਜਾ (ਪੋਲੀਟੀਕਲ ਸਾਇੰਸ) ਵਿਚ ਪੜ੍ਹਦਾ ਸੀ ਨੇ ਇਸ ਵਾਰ ਐੱਮ.ਏ. ਭਾਗ ਤੀਜ ਦੇ ਐਲਾਨ ਕੀਤੇ ਗਏ ਨਤੀਜੇ ਵਿਚ 273/400 ਅੰਕ ਪ੍ਰਾਪਤ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਚ ਤੀਜਾ ਸਥਾਨ ਹਾਸਲ ਕਰਕੇ ਆਪਣੇ ਕਾਲਜ ਅਤੇ ਬਲਾਈਾਡ ਸਕੂਲ ਬਾਹੋਵਾਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਅਵਨੀਤ ਕੁਮਾਰ, ਵਿਜੇ ਕੁਮਾਰ, ਮੈਨੇਜਰ ਯੋਗੇਸ਼ ਕੁਮਾਰ, ਮੈਡਮ ਮੋਨਿਕਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਬੋਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24