ਦਸੂਹਾ, 11 ਅਪ੍ਰੈਲ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਪਿ੍ੰਸੀਪਲ ਡਾ. ਵਰਿੰਦਰ ਕੌਰ ਦੀ ਯੋਗ ਅਗਵਾਈ ਅਤੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੇਟ ਨੋਡਲ ਏਜੰਸੀ ਪੰਜਾਬ ਸਟੇਟ ਕਾਉਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਮਨਿਸਟਰੀ ਆਫ਼ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਸਹਿਯੋਗ ਨਾਲ ਈਕੋ ਕਲੱਬ ਦੁਆਰਾ 'ਵਰਲਡ ਵਾਟਰ ਡੇ' ਮਨਾਇਆ ਗਿਆ | ਇਸ ਮੌਕੇ 'ਤੇ ਸਲੋਗਨ ਲਿਖਤ ਮੁਕਾਬਲੇ ਕਰਵਾਏ ਗਏ ਅਤੇ 'ਪਾਣੀ ਬਚਾਓ-ਜੀਵਨ ਬਚਾਓ' ਰੈਲੀ ਵੀ ਕੱਢੀ ਗਈ | ਪਿ੍ੰਸੀਪਲ ਮੈਡਮ ਨੇ ਵਲੰਟੀਅਰਜ਼ ਨੂੰ ਉਤਸ਼ਾਹਿਤ ਕਰਦੇ ਹੋਏ ਰੈਲੀ ਨੂੰ ਆਰੰਭ ਕੀਤਾ | ਇਹ ਰੈਲੀ ਕਾਲਜ ਕੈਂਪਸ ਤੋਂ ਹੁੰਦੀ ਹੋਈ ਬੀ.ਐਡ. ਦੇ ਕੈਂਪਸ ਅਤੇ ਗਰਾਉਂਡ ਵਿਚੋਂ ਦੀ ਹੁੰਦੀ ਹੋਈ ਵਾਪਸ ਪਿ੍ੰਸੀਪਲ ਦਫ਼ਤਰ ਦੇ ਬਾਹਰ ਖ਼ਤਮ ਹੋਈ | ਸਲੋਗਨ ਲਿਖਤ ਮੁਕਾਬਲੇ ਵਿਚੋਂ ਅੰਚਨਾ ਭਾਟੀਆ ਬੀ.ਐੱਸ.ਸੀ. ਛੇਵਾਂ ਸਮੈਸਟਰ ਮੈਡੀਕਲ, ਸਾਨੀਆ ਬੀ.ਐੱਸ ਸੀ. ਦੂਜਾ ਸਮੈਸਟਰ ਨਾਨ ਮੈਡੀਕਲ ਅਤੇ ਰਣਦੀਪ ਕੌਰ ਬੀ. ਐੱਸ ਸੀਂ. ਛੇਵਾਂ ਸਮੈਸਟਰ ਨਾਨ ਮੈਡੀਕਲ ਨੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਪੂਰੇ ਕਿਰਿਆ ਕਰਮ ਵਿਚ ਅਸਿਸਟੈਂਟ ਪ੍ਰੋਫੈਸਰ ਪੂਨਮ ਸ਼ਰਮਾ, ਡਾ. ਅਨੂ ਕਟੋਚ ਅਤੇ ਡਾ. ਪੂਜਾ ਟਾਕ ਨੇ ਜੱਜ ਦੀ ਭੂਮਿਕਾ ਨਿਭਾਈ | ਪਿ੍ੰਸੀਪਲ ਮੈਡਮ ਨੇ ਈਕੋ ਕਲੱਬ ਇੰਚਾਰਜ ਡਾ. ਨਵਜੋਤ ਕੌਰ ਅਤੇ ਸਹਾਇਕ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਹਰਮੀਤ ਕੌਰ ਨੂੰ ਇਸ ਤਰਾਂ ਦੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਸਮੂਹ ਸਟਾਫ਼ ਹਾਜ਼ਰ ਸੀ | ਇਨ੍ਹਾਂ ਸਭ ਦੇ ਨਾਲ ਧਰਮ ਪਾਲ ਅਤੇ ਪ੍ਰਦੀਪ ਕੁਮਾਰ ਨੇ ਤਕਨੀਕੀ ਸਹਾਇਤਾ ਨਿਭਾਈ |