02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਨੂੰ 1 ਪਾਰੀ 'ਤੇ 110 ਦੌੜਾਂ ਨਾਲ ਹਰਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਡਰ-16 ਅੰਤਰ ਜ਼ਿਲ੍ਹਾ ਕ੍ਰਿਕੇਟ ਟੂਰਨਾਮੈਂਟ 'ਚ ਹੁਸ਼ਿਆਰਪੁਰ ਦੀ ਟੀਮ ਨੇ ਜ਼ਿਲ੍ਹਾ ਕਪੂਰਥਲਾ ਦੀ ਟੀਮ ਨੂੰ 1 ਪਾਰੀ ਅਤੇ 110 ਦੌੜਾਂ ਨਾਲ ਹਰਾ ਕੇ 5 ਅੰਕ ਹਾਸਲ ਕੀਤੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਟਾਸ ਜਿੱਤ ਕੇ ਹੁਸ਼ਿਆਰਪੁਰ ਦੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 288 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ | ਕਪੂਰਥਲਾ ਦੀ ਟੀਮ ਪਹਿਲੀ ਪਾਰੀ 'ਚ 105 ਦੌੜਾਂ ਬਣਾ ਕੇ ਸਿਮਟ ਗਈ | ਦੂਜੀ ਪਾਰੀ 'ਚ ਫੋਲੋ-1 'ਤੇ ਖੇਡਦੇ ਹੋਏ ਕਪੂਰਥਲਾ ਦੀ ਟੀਮ 73 ਦੌੜਾਂ ਹੀ ਬਣਾ ਸਕੀ | ਇਸ ਤਰ੍ਹਾਂ ਹੁਸ਼ਿਆਰਪੁਰ ਦੀ ਟੀਮ 1 ਪਾਰੀ ਅਤੇ 110 ਦੌੜਾਂ ਨਾਲ ਮੈਚ ਜਿੱਤ ਗਈ ਅਤੇ 5 ਅੰਕ ਹਾਸਲ ਕਰਨ 'ਚ ਸਫਲ ਰਹੀ | ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦਾ ਅਗਲਾ ਮੁਕਾਬਲਾ ਜ਼ਿਲ੍ਹਾ ਰੋਪੜ ਦੀ ਟੀਮ ਨਾਲ 12 ਅਤੇ 13 ਨੂੰ ਹੁਸ਼ਿਆਰਪੁਰ 'ਚ ਖੇਡਿਆ ਜਾਵੇਗਾ | ਇਸ ਜਿੱਤ 'ਤੇ ਐੱਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਪ੍ਰਵੀਨ ਕੁਮਾਰ, ਦਲਜੀਤ ਧੀਮਾਨ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਜ਼ਿਲ੍ਹਾ ਟ੍ਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਨਰਿੰਦਰ ਕੌਰ, ਸਹਾਇਕ ਕੋਚ ਨਿਕਿਤਾ ਕੁਮਾਰੀ ਨੇ ਹੁਸ਼ਿਆਰਪੁਰ ਦੀ ਟੀਮ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਵਲੋਂ ਮੂਵਮੈਂਟ ਡਿਸਆਰਡਰ ਕਲੀਨਿਕ ਦੀ ਸ਼ੁਰੂਆਤ
Ad Position 24