06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਓਕਡੇਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 13-04-2026
ਬੁੱਲ੍ਹੋਵਾਲ, 12 ਅਪ੍ਰੈਲ (ਲੁਗਾਣਾ)-ਓਕਡੇਲ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਮੁੱਖ ਸੰਚਾਲਕਾ ਹਰਿੰਦਰ ਸੈਣੀ, ਡਾਇਰੈਕਟਰ ਐਡ.ਰਾਜੀਵਇੰਦਰ ਮੋਹਣ ਸੈਣੀ, ਮੈਨੇਜਰ ਇੰਜ. ਰਾਹੁਲ ਸੈਣੀ ਅਤੇ ਪਿ੍ੰ. ਯਾਸਮੀਨ ਸੈਣੀ ਦੀ ਅਗਵਾਈ 'ਚ ਆਯੋਜਿਤ ਕੀਤਾ ਗਿਆ | ਇਸ ਦੌਰਾਨ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ | ਇਸ ਸਮਾਗਮ ਦੌਰਾਨ ਪੂਰੇ ਸੈਸ਼ਨ ਦੌਰਾਨ 100 ਪ੍ਰਤੀਸ਼ਤ ਹਾਜ਼ਰੀ ਬਣਾਈ ਰੱਖਣ ਵਾਲੇ ਵਿਦਿਆਰਥੀਆਂ ਨੂੰ ਪੂਰਾ ਹਾਜ਼ਰੀ ਪੁਰਸਕਾਰ ਦਿੱਤਾ ਗਿਆ | ਸਿੱਖਿਅਕ ਅਤੇ ਪਾਠਕ੍ਰਮ ਤੋਂ ਇਲਾਵਾ ਹੋਰ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੈਸ਼ਨ 2025-26 ਦੇ ਵਿਦਿਆਰਥੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼੍ਰੀਮਤੀ ਸੈਣੀ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ 'ਚ, ਅਨੁਸ਼ਾਸਨ ਅਤੇ ਜੀਵਨ 'ਚ ਟੀਚਿਆਂ ਦੀ ਪ੍ਰਾਪਤੀ, ਟੀਚਿਆਂ ਪ੍ਰਤੀ ਸਮਰਪਣ ਦੀ ਮਹੱਤਤਾ ਦੇ ਬਾਰੇ ਵਿਸ਼ੇਸ਼ ਰੂਪ ਵਿਚ ਸਮਝਾਇਆ | ਉਨ੍ਹਾਂ ਕਿਹਾ ਕਿ ਸਫਲਤਾ ਸਿਰਫ਼ ਨਿਰੰਤਰ ਯਤਨ ਅਤੇ ਸਕਾਰਾਤਮਿਕ ਸੋਚ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਅਗਲੀ ਖ਼ਬਰ ਪਿੰਡ ਬੋਦਲ ਨੂੰ ਵਿਧਾਇਕ ਘੁੰਮਣ ਨੇ ਦਿੱਤਾ 8 ਲੱਖ ਦਾ ਚੈੱਕ
Ad Position 24
No active advertisement