22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡ ਬੋਦਲ ਨੂੰ ਵਿਧਾਇਕ ਘੁੰਮਣ ਨੇ ਦਿੱਤਾ 8 ਲੱਖ ਦਾ ਚੈੱਕ

Ad Position 21
No active advertisement
ਅਜੀਤ ਡੈਸਕ 13-04-2026
ਦਸੂਹਾ, 12 ਅਪ੍ਰੈਲ (ਭੁੱਲਰ)-ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਇਨਾਮ ਵਜੋਂ ਮਿਲੀ ਵਿਕਾਸ ਕਰਵਾਉਣ ਲਈ ਰਾਸ਼ੀ 5 ਲੱਖ ਦੀ ਰਕਮ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ 3 ਲੱਖ ਦੀ ਗਰਾਂਟ ਦੇ ਚੈਕ ਭੇਟ ਕੀਤੇ ਗਏ | ਉਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਚਾਇਤਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ | ਉਨਾ ਕਿਹਾ ਸਨਮਾਨ ਰਾਸ਼ੀ ਦੀ ਪਾਰਦਰਸ਼ੀ ਵਰਤੋਂ ਨਾਲ ਪਿੰਡਾਂ 'ਚ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਰਕਮ ਉਨ੍ਹਾਂ ਪੰਚਾਇਤਾਂ ਨੂੰ ਪ੍ਰਦਾਨ ਕੀਤੀ ਗਈ ਹੈ ਜਿੱਥੇ ਹਾਲ ਹੀ ਵਿੱਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਵਿੱਚ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸਨ | ਉਨ੍ਹਾਂ ਪੰਚਾਇਤ ਪ੍ਰਤੀਨਿਧੀਆਂ ਨੂੰ ਫੰਡਾਂ ਦੀ ਪਾਰਦਰਸ਼ੀ ਅਤੇ ਲੋਕ ਭਲਾਈ ਵਰਤੋਂ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਕੌਰ ਬੋਦਲ, ਸਰਪੰਚ ਹਰਜਿੰਦਰ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਪਰਮਜੀਤ ਸਿੰਘ, ਪੰਚ ਜਸਵੀਰ ਸਿੰਘ, ਪੰਚ ਲਖਵੀਰ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਓਕਡੇਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਪਲਕ ਠਾਕੁਰ ਨੇ ਪ੍ਰਾਪਤ ਕੀਤੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਸਕਾਲਰਸ਼ਿਪ
Ad Position 24