ਦਸੂਹਾ, 12 ਅਪ੍ਰੈਲ (ਭੁੱਲਰ)-ਕਿ੍ਸ਼ਨਾ ਕਲੋਨੀ ਦਸੂਹਾ ਵਿਖੇ 3 ਐੱਚ. ਡੀ. ਮੈਡੀਕੇਅਰ ਹਸਪਤਾਲ ਵਿਖੇ ਡਾਕਟਰ ਦੀਦਾਰ ਸਿੰਘ ਅਤੇ ਡਾਕਟਰ ਸੀਮਾ ਦੀ ਅਗਵਾਈ ਹੇਠ ਸੋਨਕ ਇਮੇਜਿੰਗ ਐਂਡ ਡਾਇਗਨੋਸਟਿਕ ਸਕੈਨ ਦਾ ਉਦਘਾਟਨ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਤੇ ਸੰਤ ਬਾਬਾ ਜਸਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਡਾਕਟਰ ਦੀਦਾਰ ਸਿੰਘ ਦੇ ਸਪੁੱਤਰ ਡਾਕਟਰ ਹਰਪਿੰਦਰ ਸਿੰਘ ਏਮਸ ਦਿੱਲੀ ਅਤੇ ਉਨ੍ਹਾਂ ਦੀ ਨੂੰ ਡਾਕਟਰ ਅੰਜਲੀ ਕਿ੍ਸ਼ਨਾ ਏਮਸ ਦਿੱਲੀ ਵੱਲੋਂ ਦਸੂਹਾ ਵਿਖੇ ਸੋਨਕ ਇਮੇਜਿੰਗ ਐਂਡ ਡਾਇਗਨੋਸਟਿਕ ਸਕੈਨ ਖੋਲ੍ਹਣ ਦੀ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਇਸ ਵਿਚ ਅਲਟਰਾਸਾਊਾਡ, ਇਕੋ ਕਾਰਡੀਓਗ੍ਰਾਫ਼ੀ ਕਲਰ ਡਪਲਰ, ਮਸਕੋ ਸਕੈਲਟਰ ਤੇ ਹੋਰ ਆਧੁਨਿਕ ਸੁਵਿਧਾਵਾਂ ਜੋ ਵੱਡੇ ਸ਼ਹਿਰਾਂ ਵਿਚ ਮਿਲਦੀਆਂ ਹਨ ਇੱਥੇ ਪ੍ਰਦਾਨ ਕੀਤੀਆਂ ਜਾਣਗੀਆਂ ਜੋ ਕਿ ਸਲਾਂਗਾ ਯੋਗ ਕਦਮ ਹੈ | ਇਸ ਮੌਕੇ ਡਾਕਟਰ ਦੀਦਾਰ ਸਿੰਘ ਨੇ ਦੱਸਿਆ ਕਿ ਡਾਕਟਰ ਹਰਪਿੰਦਰ ਸਿੰਘ ਏਮਸ ਦਿੱਲੀ ਵਲੋਂ ਹੋਰ ਵੀ ਅਜਿਹੀਆਂ ਆਧੁਨਿਕ ਤਕਨੀਕ ਨਾਲ ਇਲਾਜ ਕਰਨ ਵਾਲੀਆਂ ਸਹੂਲਤਾਂ ਹਸਪਤਾਲ ਵਿਚ ਮੁਹੱਈਆ ਕੀਤੀਆਂ ਜਾਣਗੀਆਂ ਅਤੇ ਮਰੀਜ਼ਾਂ ਦਾ ਚੰਡੀਗੜ੍ਹ ਅਤੇ ਦਿੱਲੀ ਦੇ ਪੱਧਰ ਦਾ ਇਲਾਜ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਗੁਲਵਿੰਦਰ ਸਿੰਘ, ਸਾਬਕਾ ਸੀ.ਐਮ.ੳ ਡਾਕਟਰ ਆਰ. ਕੇ ਬੱਗਾ, ਸਾਬਕਾ ਡਾਇਰੈਕਟਰ ਸਿਹਤ ਵਿਭਾਗ ਡਾਕਟਰ ਨਰੇਸ਼ ਕਾਸਰਾ, ਐਸ.ਐਮ.ਓ ਡਾਕਟਰ ਮਨਮੋਹਨ ਸਿੰਘ, ਐੱਸ. ਐੱਮ. ਓ. ਡਾਕਟਰ ਸਵਿਤਾ ਰਾਣਾ, ਡਾਕਟਰ ਰਣਜੀਤ ਸਿੰਘ ਰਾਣਾ, ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਬਲਵਿੰਦਰ ਸਿੰਘ, ਡਾਕਟਰ ਐੱਚ. ਐੱਸ. ਸੰਧੂ, ਡਾਕਟਰ ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਓਡਰਾ, ਮੈਨੇਜਰ ਅਮਰਜੀਤ ਸਿੰਘ, ਮੈਨੇਜਰ ਫਕੀਰ ਸਿੰਘ, ਪਿ੍ੰਸੀਪਲ ਗੁਰਦਿਆਲ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਲੈਕਚਰਾਰ ਬੇਅੰਤ ਸਿੰਘ, ਮਾ. ਗੁਰਮੀਤ ਲਾਲ, ਅਮਨਪ੍ਰੀਤ ਸਿੰਘ ਮੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |