ਮਾਹਿਲਪੁਰ, 12 ਅਪੈ੍ਰਲ (ਰਜਿੰਦਰ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਦੇ ਨਤੀਜੇ ਵਿਚੋਂ ਐੱਮ. ਡੀ .ਐੱਚ. ਪੀ. ਐੱਸ. ਸਫਰੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਏਸ਼ੀਅਨ ਸੇਂਟ ਕਬੀਰ ਸਕੂਲ ਟੂਟੋਮਜਾਰਾ ਦਾ ਸਮੁੱਚਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰ. ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਜੀਵਿਕਾ 491 ਅੰਕ ਲੈ ਕੇ ਸਕੂਲ 'ਚ ਪਹਿਲਾ, ਨਵਰੀਤ ਕੌਰ 488 ਅੰਕ ਲੈ ਕੇ ਦੂਸਰਾ ਅਤੇ ਦੀਕਸ਼ਾ ਨੇ 472 ਅੰਕ ਲੈ ਕੇ ਤੀਸਰਾ, ਗੁਰਦੀਤ ਕੌਰ 460 ਅੰਕ ਲੈ ਕੇ ਟੋਥਾ, ਦੀਪ ਸ਼ੀਖਾ 458 ਅੰਕ ਲੈ ਕੇ ਪੰਜਵਾਂ ਸਥਾਨ ਪ੍ਰਾਪਤ ਸਕੂਲ ਤੇ ਆਪਣਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਐਮ.ਡੀ., ਪਿ੍ੰ.ਜਸਵਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਕੂਲ ਦੇ ਸਮੂਹ ਸਟਾਫ਼ ਮਾਪਿਆਂ ਨੂੰ ਜਾਂਦਾ ਹੈ |