ਮਾਹਿਲਪੁਰ, 12 ਅਪੈ੍ਰਲ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰੋ ਦਵਿੰਦਰ ਠਾਕੁਰ ਨੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਸ਼ੇ ਅਧੀਨ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ੇ 'ਤੇ ਆਪਣੀ ਪੀ. ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ | ਇਸ ਸਬੰਧੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਪਿ੍ੰਸੀਪਲ ਡਾ ਪਰਵਿੰਦਰ ਸਿੰਘ ਨੇ ਇਸ ਪ੍ਰਾਪਤੀ 'ਤੇ ਪ੍ਰੋ ਦਵਿੰਦਰ ਠਾਕੁਰ ਨੂੰ ਮੁਬਾਰਕਬਾਦ ਦਿੱਤੀ ਅਤੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਗੱਲ ਕਰਦਿਆਂ ਪ੍ਰੋ ਠਾਕੁਰ ਨੇ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਆਪਣੇ ਆਪਣੇ ਨਿਗਰਾਨ ਡਾ. ਅਨੁਜ ਜੈਨ ਅਤੇ ਕੋ ਨਿਗਰਾਨ ਡਾ ਅਮਨ ਗਣੇਸ਼ ਦੀ ਅਗਵਾਈ ਹੇਠ ਆਪਣਾ ਪੀ. ਐੱਚ. ਡੀ. ਦਾ ਥੀਸਿਜ ਸੰਪੂਰਨ ਕੀਤਾ ਅਤੇ ਉਕਤ ਡਿਗਰੀ ਹਾਸਲ ਕੀਤੀ | ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਖੋਜ ਜਰਨਲਾਂ ਵਿਚ ਪੰਜ ਖੋਜ ਪੱਤਰ ਵੀ ਪ੍ਰਕਾਸ਼ਿਤ ਕਰਵਾਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖੋਜ ਕਾਰਜ ਸਿਹਤ ਸੇਵਾਵਾਂ ਅਤੇ ਮਨੁੱਖ ਤੇ ਕੰਪਿਊਟਰ ਦੇ ਸੰਚਾਰ ਸਬੰਧਾਂ ਬਾਰੇ ਨਵੀਂ ਦਿ੍ਸ਼ਟੀ ਪ੍ਰਦਾਨ ਕਰੇਗਾ |