05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵਿਸਾਖੀ ਦਾ ਪੁਰਬ ਸ਼ਾਨੋ-ਸ਼ੌਕਤ ਨਾਲ ਆਰੰਭ

Ad Position 21
No active advertisement
ਅਜੀਤ ਡੈਸਕ 13-04-2026
ਦਸੂਹਾ, 12 ਅਪ੍ਰੈਲ (ਭੁੱਲਰ)-ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ 14 ਅਪ੍ਰੈਲ ਨੂੰ ਮਨਾਏ ਜਾ ਰਹੇ ਵਿਸਾਖੀ ਦੇ ਤਿਉਹਾਰ ਸ਼ਾਨੋ ਸ਼ੌਕਤ ਨਾਲ ਆਰੰਭ ਹੋ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੀਆਂ ਇਮਾਰਤਾਂ ਤੇ ਅਲੌਕਿਕ ਬਿਜਲਈ ਦੀਪਮਾਲਾ ਕੀਤੀ ਗਈ | ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੇ ਮੈਨੇਜਰ ਸਰਬਜੀਤ ਸਿੰਘ ਟੇਰਕਿਆਣਾ ਨੇ ਦੱਸਿਆ ਕਿ 13 ਅਪ੍ਰੈਲ ਦੀ ਰਾਤ ਨੂੰ ਵੀ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਤੇ ਅਲੌਕਿਕ ਬਿਜਲਈ ਦੀਪਮਾਲਾ ਕੀਤੀ ਜਾਵੇਗੀ ਅਤੇ ਸਾਰੀ ਰਾਤ ਦੀਵਾਨ ਸਜਾਏ ਜਾਣਗੇ | 14 ਅਪ੍ਰੈਲ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਪਰੰਤ ਖੁੱਲੇ੍ਹ ਪੰਡਾਲ ਵਿਚ ਦੀਵਾਨ ਸਜਾਏ ਜਾਣਗੇ, ਜਿਸ ਵਿਚ ਸਿੱਖ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕ ਸ਼ਾਮਿਲ ਹੋਣਗੇ ਤੇ ਗੁਰਮਤਿ ਵਿਚਾਰਾਂ ਸਰਵਣ ਕਰਵਾਉਣਗੇ | ਉਨ੍ਹਾਂ ਦੱਸਿਆ ਕਿ 15 ਅਪ੍ਰੈਲ ਨੂੰ ਅੰਮਿ੍ਤ ਸੰਚਾਰ ਹੋਵੇਗਾ | ਇਸ ਮੌਕੇ ਡੀ.ਐੱਸ.ਪੀ ਬਲਵਿੰਦਰ ਸਿੰਘ ਜੌੜਾ ਵੱਲੋਂ ਵੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇਗੁਰਸ਼ਰਨ ਸਿੰਘ ਬਲੱਗਣ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਢੀਂਡਸਾ, ਪ੍ਰਧਾਨ ਹਰਪਾਲ ਸਿੰਘ ਬਿੱਟਾ, ਰਜਿੰਦਰ ਸਿੰਘ, ਵੀਰਇੰਦਰ ਸਿੰਘ ਮਸ਼ਿਆਣਾ, ਗੁਰਨੂਰ ਸਿੰਘ ਮਛਿਆਣਾ, ਸਤਿਨਾਮ ਸਿੰਘ ਮਛਿਆਣਾ, ਦਵਿੰਦਰ ਸਿੰਘ ਕਾਹਲੋ, ਐਡਵੋਕੇਟ ਰਮਨਪ੍ਰੀਤ ਸਿੰਘ ਰਿਆਤ, ਪ੍ਰਚਾਰਕ ਕਲਿਆਣ ਸਿੰਘ, ਨਰਿੰਦਰ ਪਾਲ ਸਿੰਘ ਭਾਟੀਆ, ਬਾਬਾ ਲਸ਼ਕਰ ਸਿੰਘ ਭੂਰੀ ਵਾਲੇ, ਪ੍ਰਚਾਰਕ ਭਾਈ ਕਲਿਆਣ ਸਿੰਘ, ਪ੍ਰਚਾਰਕ ਗਿਆਨੀ ਸਲਵਿੰਦਰ ਸਿੰਘ, ਪ੍ਰਚਾਰਕ ਗਿਆਨੀ ਸਰਤਾਜ ਸਿੰਘ ਬਸਰਾਵਾਂ, ਗੁਰਬਿਕਰਮ ਸਿੰਘ ਬਾਜਵਾ, ਪਰਮਜੀਤ ਸਿੰਘ ਚੱਕ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵ. ਪਿ੍ੰ. ਸਤਪਾਲ ਸੇਲ ਨੂੰ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਪ੍ਰੋ. ਦਵਿੰਦਰ ਠਾਕੁਰ ਨੇ ਪੀ. ਐੱਚ. ਡੀ. ਦੀ ਡਿਗਰੀ ਕੀਤੀ ਹਾਸਿਲ
Ad Position 24
No active advertisement