03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੁਲ ਹਿੰਦ ਕਿਸਾਨ ਸਭਾ ਦਾ 90ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 13-04-2026
ਗੜ੍ਹਸ਼ੰਕਰ, 12 ਅਪ੍ਰੈਲ (ਧਾਲੀਵਾਲ)- ਕੁਲ ਹਿੰਦ ਕਿਸਾਨ ਸਭਾ ਦਾ 90ਵਾਂ ਸਥਾਪਨਾ ਦਿਵਸ ਪਿੰਡ ਚੱਕ ਫੁੱਲੂ ਵਿਖੇ ਨੰਬਰਦਾਰ ਸੁਰਿੰਦਰ ਸਿੰਘ ਮੰਡੇਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਕੁਲ ਹਿੰਦ ਕਿਸਾਨ ਸਭਾ ਵਲੋਂ ਲੜੇ ਤੇ ਜਿੱਤੇ ਗਏ ਸੰਗਰਾਮ, ਲਹੌਰ ਨਵੇਂ ਬੰਦੋਬਸਤ 1940 ਵਿਚ ਜਿੱਤੇ ਘੋਲ, 1948 ਤੋਂ 1952 ਮੁਜ਼ਾਹਰਾ ਘੋਲ 20 ਲੱਖ ਏਕੜ ਮੁਜ਼ਾਹਰਿਆਂ ਨੂੰ ਮਾਲਕੀ ਹੱਕ ਦਿਵਾਉਣ, 1959 ਵਿਚ 142 ਕਰੋੜ ਖੁਸ਼ਹੁਐਤੀ ਟੈਕਸ ਮੁਆਫ਼ ਕਰਵਾਉਣ, 2020-21 ਵਿਚ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ 380 ਦਿਨ ਚੱਲ ਘੋਲ ਵਿਚ ਪਾਏ ਯੋਗਦਾਨ 'ਤੇ ਚਾਨਣਾ ਪਾਇਆ | ਕੁਲਵਿੰਦਰ ਸੰਘਾ ਪ੍ਰਧਾਨ ਵਿਕਾਸ ਮੰਚ ਗੜ੍ਹਸ਼ੰਕਰ ਨੇ ਲੋਕ ਸੰਘਰਸ਼ਾਂ 'ਤੇ ਚਾਨਣਾ ਪਾਇਆ | ਇਸ ਮੌਕੇ ਅਵਤਾਰ ਸਿੰਘ ਮੰਡੇਰ, ਕੁਲਵਿੰਦਰ ਸਿੰਘ ਮੰਡੇਰੀ, ਰਣਜੋਧ ਸਿੰਘ ਮੰਡੇਰ, ਜਗਦੀਸ਼ ਸਿੰਘ, ਦੀਪਾ, ਜਸਵੀਰ ਸਿੰਘ, ਪਰਵਿੰਦਰ ਸਿੰਘ, ਰੇਸ਼ਮ ਸਿੰਘ, ਅਵਤਾਰ ਸਿੰਘ, ਪ੍ਰੇਮ ਸਿੰਘ ਪ੍ਰੇਮੀ, ਨਿਰਮਲ ਸਿ ੰਘ, ਜਸਵੀਰ ਸਿੰਘ, ਸੁਲੱਖਣ ਸਿੰਘ ਮੰਡੇਰ, ਦਿਲਾਵਰ ਸਿੰਘ, ਗੁਰਵਿੰਦਰ ਸਿੰਘ, ਤਲਵਣ ਸਿੰਘ, ਸਤਪਾਲ ਸਿੰਘ, ਅਵਤਾਰ ਸਿੰਘ ਘੋਗਾ, ਵਿਜੈ ਕੁਮਾਰ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦਸੂਹਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਕਰਤਾਰ ਮੈਮੋਰੀਅਲ ਹਸਪਤਾਲ ਨੇ ਮੁਕੀਮਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24
No active advertisement