ਹੁਸ਼ਿਆਰਪੁਰ, 13 ਅਪ੍ਰੈਲ (ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਅਪਣਾਏ ਅੜੀਅਲ ਰਵੱਈਏ ਵਿਰੁੱਧ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਪੈਨਸ਼ਨਰਾਂ ਨੇ ਸਬ ਅਰਬਨ ਮੰਡਲ ਦੇ ਬਾਹਰ ਰੋਸ ਰੈਲੀ ਕੀਤੀ | ਰੈਲੀ ਦੌਰਾਨ ਬੋਲਦਿਆਂ ਪੈਨਸ਼ਨਰ ਐਸੋਸੀਏਸ਼ਨ ਸਬ ਅਰਬਨ ਮੰਡਲ ਪ੍ਰਧਾਨ ਰਤਨ ਲਾਲ ਨੇ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ 18 ਅਪ੍ਰੈਲ ਨੂੰ ਬਿਜਲੀ ਮੰਤਰੀ ਦੇ ਲੁਧਿਆਣਾ ਸਥਿਤ ਨਿਵਾਸ ਦੇ ਬਾਹਰ ਧਰਨਾ ਦਿੱਤਾ ਜਾਵੇਗਾ | ਰੈਲੀ ਵਿਚ ਹੋਰਨਾਂ ਤੋਂ ਇਲਾਵਾ ਸਰਕਲ ਸਕੱਤਰ ਪ੍ਰਵੇਸ਼ ਕੁਮਾਰ ਵਰਮਾ, ਮੰਡਲ ਸਕੱਤਰ ਸਰਵਣ ਸਿੰਘ, ਤਰਲੋਚਨ ਸਿੰਘ, ਹਰਬੰਸ ਲਾਲ, ਹਰੀਸ਼ ਸ਼ਰਮਾ, ਜਗਜੀਤ ਸਿੰਘ, ਅਜੀਤ ਸਿੰਘ, ਕਮਲ ਕੁਮਾਰ ਗੁਪਤਾ ਆਦਿ ਸ਼ਾਮਿਲ ਸਨ |