22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਦਾਣਾ ਮੰਡੀ ਖੋਖਰ ਵਿਖੇ ਪਹਿਲਾ ਕੀਰਤਨ ਦੀਵਾਨ ਕਰਵਾਇਆ

Ad Position 21
No active advertisement
ਅਜੀਤ ਡੈਸਕ 14-04-2026
ਚੌਲਾਂਗ, 13 ਅਪ੍ਰੈਲ (ਸੁਖਦੇਵ ਸਿੰਘ)-ਦਾਣਾ ਮੰਡੀ ਖੋਖਰ ਵਿਖੇ ਕੀਰਤਨ ਦੀਵਾਨ 12 ਅਪ੍ਰੈਲ ਸ਼ਾਮ ਨੂੰ ਸ਼ਾਮ 6 ਵਜੇ ਤੋਂ ਸ਼ਾਮ 9 ਵਜੇ ਤੱਕ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਰਮਜੀਤ ਸਿੰਘ ਮੋਤੀਆਂ ਨੇ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਕਰਵਾਏ ਪਹਿਲੇ ਕੀਰਤਨ ਦੀਵਾਨ ਵਿਚ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ ਜਦਕਿ ਕਿ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਭਾਈ ਸੁਖਜਿੰਦਰ ਸਿੰਘ ਹਜ਼ੂਰ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲੇ ਆਪਣੇ ਜਥੇ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਗੁਰਤੇਜ ਸਿੰਘ ਮੋਤੀਆਂ, ਪਿ੍ਥੀਪਾਲ ਸਿੰਘ ਦਾਤਾ, ਆੜ੍ਹਤੀ ਅਜੀਤਪਾਲ ਸਿੰਘ, ਪਰਮਿੰਦਰ ਸਿੰਘ ਸੈਣੀ, ਬਲਬੀਰ ਸਿੰਘ ਖ਼ਾਲਸਾ, ਪੁਸ਼ਪਿੰਦਰ ਸਿੰਘ ਮੁਲਤਾਨੀ, ਸੋਹਣ ਸਿੰਘ ਖੱਖਾਂ, ਕੁਲਵੰਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਕੌਰ, ਇੰਦਰਜੀਤ ਸਿੰਘ, ਗੋਲਡੀ ਕਲਿਆਣਪੁਰ, ਲਾਡੀ ਸੈਣੀ, ਹਰਵਿੰਦਰ ਸਿੰਘ ਨਰਵਾਲ, ਗੁਰਮੀਤ ਸਿੰਘ ਗਿੱਲ, ਬਲਵਿੰਦਰ ਸਿੰਘ ਸੰਮਤੀ ਮੈਂਬਰ, ਬਿਕਰਮਜੀਤ ਸਿੰਘ ਲਾਲੀ, ਪ੍ਰਭ ਜਹੂਰਾ, ਰਾਮਪਾਲ ਸਿੰਘ ਖੋਖਰ, ਅਮਰਜੀਤ ਸਿੰਘ ਕਿਸਾਨ ਆਗੂ, ਅਮਰਜੀਤ ਸਿੰਘ ਖੋਖਰ, ਕੈਪਟਨ ਸੁਰਜੀਤ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ | ਕੀਰਤਨੀ ਜਥਿਆਂ ਨੂੰ ਪਰਮਜੀਤ ਸਿੰਘ ਮੋਤੀਆਂ ਬਲਬੀਰ ਸਿੰਘ ਤੇ ਸਮੂਹ ਆੜ੍ਹਤੀਆਂ ਵਲੋਂ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ | ਪਹਿਲੇ ਤੇ ਨਿਵੇਕਲਾ ਕੀਰਤਨ ਦੀਵਾਨ ਦੀ ਸੰਗਤਾਂ ਵਲੋਂ ਪ੍ਰਬੰਧਕਾ ਨੂੰ ਵਧਾਈ ਦਿੱਤੀ ਤੇ ਹਰੇਕ ਸਾਲ ਕਰਵਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਸਾਖੀ 'ਤੇ ਵਿਸ਼ੇਸ਼:- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਅਗਲੀ ਖ਼ਬਰ ਬੇਮੌਸਮੀ ਬਰਸਾਤ ਕਾਰਨ ਨੁਕਸਾਨੀ ਫ਼ਸਲਾਂ ਦਾ ਮੁਆਵਜ਼ਾ ਬਿਨਾਂ ਦੇਰੀ ਜਾਰੀ ਕਰੇ ਸਰਕਾਰ– ਐਡ. ਸਿੱਧੂ
Ad Position 24