ਦਸੂਹਾ-ਮੀਰੀ-ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਜਿੱਥੇ ਹਰ ਸਾਲ ਵਿਸਾਖੀ 'ਤੇ ਵੱਡੇ ਪੱਧਰ 'ਤੇ ਸੰਗਤਾਂ ਪਹੁੰਚ ਕੇ ਇਸ਼ਨਾਨ ਕਰਕੇ ਦਰਸ਼ਨ ਕਰਦੀਆਂ ਹਨ ਉੱਥੇ ਹੀ ਇਸ ਸਥਾਨ 'ਤੇ ਉਤਰ ਭਾਰਤ ਦਾ ਪ੍ਰਸਿੱਧ ਹੋ ਚੁੱਕਾ ਮੇਲਾ ਵੀ ਲੱਗਦਾ ਹੈ, ਜਿਸ ਵਿਚ ਵੀ ਹਜ਼ਾਰਾਂ ਸੰਗਤਾਂ ਪਹੰੁਚਦੀਆਂ ਹਨ | ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਗੁਰਦੁਆਰਾ ਸ੍ਰੀ ਸਾਹਿਬ ਬੋਦਲ ਗਰਨਾ ਸਾਹਿਬ ਦੇ ਅਸਥਾਨ 'ਤੇ ਪਹੁੰਚੇ ਸਨ | ਇੱਥੇ ਸੰਘਣਾ ਜੰਗਲ ਹੋਣ ਕਾਰਨ ਜਦੋਂ ਗੁਰੂ ਜੀ ਲੰਘ ਰਹੇ ਸਨ ਤਾਂ ਅਚਾਨਕ ਗਰਨੇ ਦੇ ਦਰਖ਼ਤ ਦਾ ਇਕ ਸੁੱਕਾ ਛਾਪਾ, ਉਨ੍ਹਾਂ ਦੇ ਚੋਲੇ੍ਹ ਨਾਲ ਲੱਗ ਗਿਆ | ਉਨ੍ਹਾਂ ਆਪਣੇ ਨਾਲ ਆਏ ਸਿੱਖਾਂ ਨੂੰ ਹੁਕਮ ਕੀਤਾ ਕਿ ਇਸ ਸੁੱਕੇ ਛਾਪੇ ਨੂੰ ਧਰਤੀ 'ਚ ਗੱਡ ਦਿਓ | ਗੁਰੂ ਸਾਹਿਬ ਨੇ ਬਚਨ ਕੀਤਾ ਕਿ ਤੂੰ ਸਾਨੂੰ ਅਟਕਾਇਆ ਹੈ, ਇਸ ਲਈ ਤੂੰ ਹਰਾ ਹੋਵੇਗਾ ਅਤੇ ਸੰਸਾਰੀ ਜੀਵਾਂ ਦੀਆਂ ਅਟਕਾਂ ਦੂਰ ਕਰੇਂਗਾ, ਜੋ ਵੀ ਸੱਚੇ ਦਿਲ ਨਾਲ ਤੇਰੀ ਛੋਹ ਪ੍ਰਾਪਤ ਕਰੇਗਾ, ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ | ਅੱਜ ਵੀ ਗਰਨੇ ਦਾ ਬੂਟਾ ਉਸੇ ਤਰ੍ਹਾਂ ਹਰਿਆ-ਭਰਿਆ ਲਹਿ ਲਹਾ ਰਿਹਾ ਹੈ ਅਤੇ ਸੰਗਤ ਇਸ ਦੀ ਚਰਨ ਛੋਹ ਪ੍ਰਾਪਤ ਕਰ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੀ ਹੈ | ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਖ਼ਾਲਸਾ ਸਾਜਨਾ ਦਿਹਾੜੇ ਤੇ ਵਿਸਾਖੀ ਦੇ ਮੇਲੇ ਲਈ ਦੁਆਬੇ ਦੇ ਖੇਤਰ ਵਿਚ ਆਪਣਾ ਅਹਿਮ ਸਥਾਨ ਰੱਖਦਾ ਹੈ | ਇੱਥੇ ਹਰ ਸਾਲ ਵੱਡੀ ਪੱਧਰ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ | ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਪ੍ਰੈਲ ਨੂੰ ਵਿਸਾਖੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ | 14 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਹ ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ ਜਿਸ 'ਚ ਉੱਚ ਕੋਟੀ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ, ਪ੍ਰਚਾਰਕ ਅਤੇ ਧਾਰਮਿਕ ਸ਼ਖ਼ਸੀਅਤਾਂ ਕਥਾ ਵਾਰਾਂ ਅਤੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੀਆਂ | 15ਅਪ੍ਰੈਲ ਨੂੰ ਸਵੇਰੇ 10 ਵਜੇ ਅੰਮਿ੍ਤ ਸੰਚਾਰ