13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ– ਚੇਅਰਮੈਨ ਬੌਬੀ ਕੌਸ਼ਲ <br/>

Ad Position 21
No active advertisement
ਅਜੀਤ ਡੈਸਕ 15-04-2026

ਤਲਵਾੜਾ, 14 ਅਪ੍ਰੈਲ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਯੋਗ ਅਗਵਾਈ ਹੇਠ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਦਾ ਸਰਵਪੱਖੀ ਵਿਕਾਸ ਰਾਜਨੀਤੀ ਪੱਧਰ ਤੋਂ ਉਪਰ ਉੱਠ ਕੇ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਬਲਾਕ ਸੰਮਤੀ ਤਲਵਾੜਾ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਬੌਬੀ ਕੌਸ਼ਲ ਨੇ ਆਪਣੇ ਦਾਤਾਰਪੁਰ ਸਥਿਤ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਕੀਤਾ | ਚੇਅਰਮੈਨ ਕੌਸ਼ਲ ਨੇ ਦੱਸਿਆ ਕਿ ਇਸ ਸਮੇਂ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਵਿਚ ਖੇਡ ਪਾਰਕਾਂ ਦਾ ਨਿਰਮਾਣ, ਗਲੀਆਂ-ਨਾਲੀਆਂ ਦਾ ਨਿਰਮਾਣ, ਕਮਿਉਨਿਟੀ ਹਾਲ ਦਾ ਨਿਰਮਾਣ, ਬੱਸ ਸ਼ੈਲਟਰ ਦਾ ਨਿਰਮਾਣ, ਮੇਨ ਤੇ ਿਲੰਕ ਸੜਕਾਂ ਦਾ ਨਿਰਮਾਣ, ਮਹਿਲਾ ਮੰਡਲਾਂ ਦੀ ਇਮਾਰਤਾਂ ਦਾ ਨਿਰਮਾਣ ਕਾਰਜ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਨਿਰਮਾਣ ਕਾਰਜ ਬਹੁਤ ਹੀ ਰਫ਼ਤਾਰ ਨਾਲ ਜਾਰੀ ਰਹਿਣਗੇ | ਇਸ ਮੌਕੇ ਬਜ਼ੁਰਗ ਨੇਤਾ ਡਾ. ਸੁਦਰਸ਼ਨ ਚੌਹਾਨ, ਡਾ. ਵਿਜੈ ਕੁਮਾਰ, ਰਾਜੇਸ਼ ਸੋਨੀ, ਵਰਿੰਦਰ ਸੋਨੀ, ਮੁਕੇਸ਼ ਕੁਮਾਰ, ਰਿੰਕੂ ਸ਼ਰਮਾ, ਹਰਬੰਸ ਬਿੱਲੂ, ਪ੍ਰੇਮ ਲਾਲ ਰੇਪੂਰ, ਅਰੂਣ ਕਸ਼ਯਪ, ਜੇ.ਪੀ. ਭਾਖਨ, ਅਜੈ ਚੌਧਰੀ, ਜੇ.ਈ. ਸਰਵਨ ਸਿੰਘ ਰੇਪੂਰ, ਅਸ਼ਵਨੀ ਠਾਕੁਰ, ਟੀਟੂ ਭਡਿਆਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ 'ਆਪ' ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਾਵਾਂ ਧੀਆਂ ਨੂੰ ਮਾਣ ਭੱਤਾ ਦੇ ਕੇ ਔਰਤਾਂ ਦਾ ਮਾਣ ਵਧਾਉਣਾ ਸ਼ਲਾਘਾਯੋਗ ਕਦਮ- ਬੱਬੂ ਘੁੰਮਣ <br/>... ਅਗਲੀ ਖ਼ਬਰ ਸਰਕਾਰੀ ਸਮਾਰਟ ਸਕੂਲ ਰੂਪੋਵਾਲ ਵਿਖੇ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ <br/>
Ad Position 24