14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਿਜਲੀ ਦਫ਼ਤਰ ਹਰਿਆਣਾ ਵਿਖੇ ਮੁਲਾਜ਼ਮਾਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਪੁਤਲਾ ਸਾੜਿਆ

Ad Position 21
No active advertisement
ਅਜੀਤ ਡੈਸਕ 18-04-2026
ਹਰਿਆਣਾ, 17 ਅਪ੍ਰੈਲ (ਹਰਮੇਲ ਸਿੰਘ ਖੱਖ)-ਪੀ.ਐੱਸ.ਪੀ.ਸੀ.ਐੱਲ. ਹਰਿਆਣਾ ਵਿਖੇ ਆਪਣੇ ਹੱਕਾਂ ਪ੍ਰਤੀ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਦਾ ਪੁਤਲਾ ਸਾੜਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ, ਬਘੇਲ ਸਿੰਘ ਪ੍ਰਧਾਨ ਟੀ.ਐੱਸ.ਯੂ. , ਮਨਜੀਤ ਸਿੰਘ ਪ੍ਰਧਾਨ ਏਟਕ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਲਟਕ ਰਹੀਆਂ ਹਨ, ਪਰ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਵਲੋ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਵਿਚ ਸਰਕਾਰ ਬਿਜਲੀ ਸੋਧ ਬਿੱਲ ਰੱਦ ਕਰੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏ, ਸਰਕਾਰੀ ਜ਼ਮੀਨਾਂ ਦੀ ਵਿੱਕਰੀ ਬੰਦ ਕੀਤੀ ਜਾਏ | ਉਨਾਂ ਕਿਹਾ ਕਿ 16 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਜੁਆਇੰਟ ਫੋਰਮ ਦੀ ਹੋਈ ਮੀਟਿੰਗ ਵਿੱਚ ਮੰਤਰੀ ਵੱਲੋਂ ਉਨਾਂ ਨਾਲ ਸਹੀ ਢੰਗ ਨਾਲ ਪੇਸ਼ ਨਹੀ ਆਇਆ ਗਿਆ ਤੇ ਬੇਰੁਖੀ ਵਾਲਾ ਮੁਲਾਜਮਾ ਪ੍ਰਤੀ ਰਵਈਆ ਅਪਣਾਇਆ ਗਿਆ ਤੇ ਮੁਲਾਜ਼ਮਾ ਦੀ ਕੋਈ ਗੱਲ ਨਹੀ ਸੁਣੀ ਗਈ, ਜਿਸ ਕਰਕੇ ਅੱਜ ਮੁਲਾਜਮਾ ਵੱਲੋ ਉਨਾਂ ਪ੍ਰਤੀ ਭਾਰੀ ਰੋਸ ਹੈ | ਇਸ ਮੌਕੇ ਸਿਮਰਨਜੀਤ ਸਿੰਘ ਮੀਤ ਪ੍ਰਧਾਨ , ਇੰਜ ਕੁਲਵੀਰ ਸਿੰਘ , ਇੰਜ. ਕਰਨ ਐਡੀਸ਼ਨਲ ਐੱਸ.ਡੀ.ਓ ,ਅਮਨਪ੍ਰੀਤ ਸਿੰਘ ਐਲ.ਡੀ ਸੀ ,ਬਲਵਿੰਦਰ ਕੌਰ ਯੂ .ਡੀ. ਸੀ., ਸੁਨੀਲ ਪਾਂਡੇ ਕੈਸ਼ੀਅਰ ,ਨਰਿੰਦਰ ਕੁਮਾਰ ਜੇ.ਈ, ਰਮਤੇਜ ਸਿੰਘ ਸਲਾਹਕਾਰ, ਰਵਿੰਦਰ ਸਿੰਘ , ਸੰਦੀਪ ਕੁਮਾਰ ਲਾਈਨਮੈਂਨ, ਜਸਵੀਰ ਸਿੰਘ ਲਾਈਮੈਂ ,ਸੁਰਜੀਤ ਸਿੰਘ ਲਾਈਨਮੈਂਨ,ਰਵਿੰਦਰ ਸਿੰਘ ਐੱਸ.ਐੱਸ.ਏ., ਸੰਦੀਪ ਪਾਲ ਸਿੰਘ ਐੱਸ .ਐੱਸ. ਏ. ਅਤੇ ਹੋਰ ਸਟਾਫ਼ ਮੈਂਬਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਨੇ ਮਿੱਟੀ ਪਰਖ ਦੀ ਮਹੱਤਤਾ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24