14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਹੀਦ ਬਾਬਾ ਦੀਪ ਸਿੰਘ ਖੰਡੇ ਵਾਲੇ ਚੌਂਕ ਲਈ 31 ਹਜ਼ਾਰ ਦੀ ਸੇਵਾ ਭੇਟ

Ad Position 21
No active advertisement
ਅਜੀਤ ਡੈਸਕ 18-04-2026
ਹੁਸ਼ਿਆਰਪੁਰ, 17 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਸੰਤ ਰਣਜੀਤ ਸਿੰਘ ਮੁਖੀ ਗੁਰਦੁਆਰਾ ਸ਼ਹੀਦ ਸਿੰਘਾ ਵੱਲੋਂ ਹੁਸ਼ਿਆਰਪੁਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲਾ ਚੌਕ ਬਣਾਇਆ ਜਾ ਰਿਹਾ ਹੈ, ਜਿਸ ਵਿਚ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵਲੋਂ 31 ਹਜ਼ਾਰ ਰੁਪਏ ਸੇਵਾ ਦਿੱਤੀ ਗਈ | ਇਸ ਮੌਕੇ ਆਰ.ਐੱਸ.ਓ ਦੇ ਚੇਅਰਮੈਨ ਕੁਲਦੀਪ ਸਿੰਘ ਖ਼ਾਬਾਂ, ਹਰਦੇਵ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਪੰਜਾਬ ਪ੍ਰਧਾਨ, ਮਲਕੀਤ ਸਿੰਘ ਮਰਵਾਹਾ, ਗੁਰਦੇਵ ਸਿੰਘ ਐਕਸੀਅਨ, ਗੁਰਵਿੰਦਰ ਸਿੰਘ ਪਲਾਹਾ, ਬੀਬੀ ਗੁਰਮਿੰਦਰ ਕੌਰ, ਜਗਦੀਪ ਸਿੰਘ ਸੀਹਰਾ, ਜਤਿੰਦਰ ਸਿੰਘ ਗੋਲਡੀ, ਇੰਦਰਪਾਲ ਸਿੰਘ, ਦਲਵੀਰ ਸਿੰਘ, ਸਰਪੰਚ ਅਵਤਾਰ ਸਿੰਘ, ਸਰਬਜੀਤ ਸਿੰਘ, ਗੁਰਚਰਨ ਸਿੰਘ ਇਲਾਹਾਬਾਦ ਆਦਿ ਹਾਜ਼ਰ ਸਨ | ਇਸ ਮੌਕੇ ਗੁਰਦੁਆਰਾ ਬਿਭੌਰ ਸਾਹਿਬ ਨੰਗਲ ਤੋਂ ਇੱਟ ਲਿਆਂਦੀ ਗਈ ਜੋ ਖੰਡਾ ਸਾਹਿਬ ਜੀ ਦੀ ਫਾਉਂਡੇਸ਼ਨ ਵਿਚ ਹਰਦੇਵ ਸਿੰਘ ਕੌਂਸਲ ਵਲੋਂ ਪਤਵੰਤਿਆਂ ਦੀ ਹਾਜ਼ਰੀ 'ਚ ਲਗਾਈ ਗਈ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ
Ad Position 24