ਹੁਸ਼ਿਆਰਪੁਰ, 17 ਅਪ੍ਰੈਲ (ਹਰਪ੍ਰੀਤ ਕੌਰ)-ਡੀ. ਏ. ਵੀ ਕਾਲਜ ਵੱਲੋਂ ਸਾਇੰਸ ਸਟਰੀਮ ਅਤੇ ਬੈਚਲਰ ਆਫ਼ ਆਰਟਸ ਐਂਡ ਕਾਮਰਸ ਸਟਰੀਮਜ਼ ਦੇ ਯੋਗ ਵਿਦਿਆਰਥੀਆਂ ਨੂੰ ਮੀਨਜ਼-ਕਮ-ਮੈਰਿਟ ਦੇ ਆਧਾਰ 'ਤੇ ਸ੍ਰੀ ਰਾਮ ਜੀ ਦਾਸ ਅਰੋੜਾ ਅਤੇ ਸ਼੍ਰੀਮਤੀ ਬੁੱਧਾ ਬਾਈ ਅਰੋੜਾ ਮੈਮੋਰੀਅਲ ਸਕਾਲਰਸ਼ਿਪ ਦਿੱਤੀ ਗਈ | ਇਹ ਸਕਾਲਰਸ਼ਿਪ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਦੁਆਰਾ ਵੰਡੀ ਗਈ | ਸਾਇੰਸ ਸਟਰੀਮ ਦੀ ਰਿਜੂਤਾ ਅਤੇ ਕਾਮਰਸ ਸਟਰੀਮ ਦੀ ਅਮਨਦੀਪ ਕੌਰ ਨੇ ਇਸ ਸਕਾਲਰਸ਼ਿਪ ਅਧੀਨ ਚਾਰ-ਚਾਰ ਹਜ਼ਾਰ ਰੁਪਏ ਦੇ ਚੈਕ ਪ੍ਰਾਪਤ ਕੀਤੇ | ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮੈਨੇਜਿੰਗ ਕਮੇਟੀ ਦੇ ਮੈਂਬਰ ਡਾ. ਸੀ.ਬੀ ਅਰੋੜਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ | ਇਸ ਮੌਕੇ ਪਿ੍ੰਸੀਪਲ ਡਾ. ਵਿਨੈ ਕੁਮਾਰ, ਸਕੱਤਰ ਆਰ.ਐਮ ਭੱਲਾ, ਕਨਵੀਨਰ ਡਾ. ਵਰਸ਼ਾ ਮਹਿੰਦਰਾ, ਨਵੀਨ ਕੁਮਾਰ, ਰੀਨਾ ਸਹੋਤਾ, ਡਾ. ਗੀਤੂ ਅਗਨੀਹੋਤਰੀ ਆਦਿ ਮੌੂਦ ਸਨ |