ਕੋਟਫ਼ਤੂਹੀ, 20 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਨਗਦੀਪੁਰ ਤੇ ਪਿੰਡ ਬੀਕਾਪੁਰ ਦੇ ਖੇਤਾਂ ਵਿਚ ਦੁਪਹਿਰ ਦੋ ਕੁ ਵਜੇ ਦੇ ਕਰੀਬ ਨਗਦੀਪੁਰ ਵਿਚ ਲੱਗੇ 24 ਘੰਟੇ ਬਿਜਲੀ ਸਪਲਾਈ ਵਾਲੇ ਟੀ. ਆਫ਼ ਤੋ ਨਿਕਲੀਆਂ ਚਿੰਗਆੜੀਆ ਤੋ ਲੱਗੀ ਅੱਗ ਨਾਲ ਚਾਰ ਕਿਸਾਨਾਂ ਦੀ ਲਗਭਗ 10 ਏਕੜ ਦੇ ਕਰੀਬ ਕਣਕ ਦੀ ਫ਼ਸਲ ਤੇ ਢਾਈ ਕੁ ਏਕੜ ਦੇ ਕਰੀਬ ਨਾੜ ਤੇ ਦੋ ਖੇਤ ਵਿਚ ਪਈਆਂ ਤੂੜੀ ਦੀਆ ਟਰਾਲੀਆਂ ਵੀ ਸੜ ਕੇ ਸਵਾਹ ਹੋ ਗਈਆਂ | ਇਹ ਅੱਗ ਪਿੰਡ ਨਗਦੀਪੁਰ ਦੇ ਟੀ. ਆਫ਼ ਤੋ ਲੱਗੀ ਜੋ ਕੁੱਝ ਹੀ ਮਿੰਟਾਂ ਵਿਚ ਤੇਜ਼ ਹਵਾ ਦੇ ਵਹਾਅ ਨਾਲ ਨੰਬਰਦਾਰ ਅਮਰਜੀਤ ਸਿੰਘ ਨਿਵਾਸੀ ਪਿੰਡ ਨਗਦੀਪੁਰ ਦੇ ਖੇਤਾਂ ਨੂੰ ਲੱਗੀ ਇਨ੍ਹਾਂ ਦੇ ਲਗਭਗ ਸਾਢੇ ਸੱਤ ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸਵਾਹ ਹੋਣ ਦੇ ਨਾਲ ਦੋ ਏਕੜ ਦੇ ਕਰੀਬ ਕੰਬਾਈਨ ਨਾਲ ਕੱਟੀ ਹੋਈ ਕਣਕ ਦੀ ਨਾੜ ਤੇ ਖੇਤਾਂ ਵਿਚ 2 ਦੇ ਕਰੀਬ ਤੂੜੀ ਦੀਆ ਬਣਾਈਆਂ ਟਰਾਲੀਆਂ ਵੀ ਸੜ ਗਈਆਂ | ਇਸੇ ਤਰ੍ਹਾਂ ਨਾਲ ਲੱਗਦੇ ਜਗੀਰ ਸਿੰਘ ਨਿਵਾਸੀ ਈਸਪੁਰ ਦੇ ਲਗਭਗ ਦੋ ਕੁ ਏਕੜ ਦੇ ਕਰੀਬ ਕਣਕ ਦੀ ਫ਼ਸਲ ਵੀ ਸੜ ਕੇ ਸਵਾਹ ਹੋ ਗਈ | ਅੱਗੇ ਗੁਰਿੰਦਰ ਸਿੰਘ ਨਿਵਾਸੀ ਪਚਨੰਗਲ ਦੇ ਬੀਕਾਪੁਰ 'ਚ ਪੈਂਦੇ ਖੇਤਾਂ ਵਿਚ 5 ਕਨਾਲ ਦੇ ਕਰੀਬ ਨਾੜ ਕੇ ਸਵਾਹ ਹੋ ਗਈ | ਇਸੇ ਤਰ੍ਹਾਂ ਪ੍ਰਦੀਪ ਸਿੰਘ ਨਿਵਾਸੀ ਨਗਦੀਪੁਰ ਦੀ ਤਿੰਨ ਕੁ ਕਨਾਲ ਦੇ ਕਰੀਬ ਕਣਕ ਦੀ ਫ਼ਸਲ ਵੀ ਇਸ ਅੱਗ ਦੀ ਭੇਟ ਚੜ ਕੇ ਸੜ ਕੇ ਸਵਾਹ ਹੋ ਗਈ, ਇਹ ਅੱਗ ਇੰਨੀ ਭਿਆਨਕ ਸੀ ਜੋ ਚੰਦ ਹੀ ਮਿੰਟਾਂ ਵਿਚ ਖੇਤਾਂ ਨਾਲ ਲੱਗਦੀ ਬਿਸਤ ਦੁਆਬ ਨਹਿਰ ਵਾਲੇ ਪਾਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ, ਮੌਕੇ ਤੇ ਆਸ-ਪਾਸ ਪਿੰਡਾਂ ਵਾਲਿਆਂ ਦੇ ਟਰੈਕਟਰਾਂ ਤੇ ਲੋਕਾਂ ਦੀ ਮਦਦ ਨਾਲ ਅੱਗੇ ਖੇਤਾਂ ਨੂੰ ਵਾਹ ਕੇ ਆਸ-ਪਾਸ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਣ ਤੋ ਬਚਾਅ ਕੀਤਾ | ਮੌਕੇ ਤੇ ਦੋ ਫਾਇਰ ਬਿ੍ਗੇਡ ਦੀਆ ਗੱਡੀਆਂ ਨੇ ਪਹੁੰਚ ਕੇ ਬਿਸਤ ਦੁਆਬ ਨਹਿਰ ਦੇ ਦੂਸਰੇ ਪਾਸੇ ਬਾਸਾ ਦੇ ਝਾੜਾ ਨੂੰ ਲੱਗੀ ਭਿਆਨਕ ਅੱਗ ਉੱਪਰ ਕਾਬੂ ਪਾ ਕੇ ਸੜਕ ਉੱਪਰ ਸਕੂਲਾਂ ਵਿਚ ਛੁੱਟੀ ਦਾ ਟਾਈਮ ਹੋਣ ਕਰ ਕੇ ਸਕੂਲ ਬੱਸਾਂ ਤੇ ਹੋਰ ਗੱਡੀਆਂ ਦੀ ਟ੍ਰੈਫਿਕ ਨੂੰ ਚਾਲੂ ਕੀਤਾ |