ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਦੇ ਖੇਤਰੀ ਸੈਂਟਰ ਸਵਾਮੀ ਸਰਵਾਨੰਦ ਗਿਰੀ ਹੁਸ਼ਿਆਰਪੁਰ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (6ਵੇਂ ਸਮੈਸਟਰ) ਦੇ ਵਿਦਿਆਰਥੀਆਂ ਵਲੋਂ ਗ੍ਰੈਜੂਏਟ ਐਪਟੀਟਿਊਡ ਟੈੱਸਟ ਇਨ ਇੰਜੀਨੀਅਰਿੰਗ (ਜੀ.ਏ.ਟੀ.ਈ.)-2026 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਸਾਲ ਸੀ.ਐਸ.ਈ. ਵਿਭਾਗ ਦੇ ਕੁੱਲ 9 ਵਿਦਿਆਰਥੀਆਂ ਨੇ ਪ੍ਰੀਖਿਆ ਲਈ ਸਫਲਤਾਪੂਰਵਕ ਯੋਗਤਾ ਪ੍ਰਾਪਤ ਕੀਤੀ ਹੈ, ਜੋ ਕਿ ਵਿਭਾਗ ਦੇ ਮਜ਼ਬੂਤ ਅਕਾਦਮਿਕ ਸੱਭਿਆਚਾਰ ਅਤੇ ਉੱਤਮਤਾ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ | ਸੰਸਥਾ ਦੇ ਵਿਦਿਆਰਥੀ ਮਨੀਸ਼ ਯਾਦਵ ਨੇ ਉਕਤ ਟੈੱਸਟ 'ਚ ਆਲ ਇੰਡੀਆ ਰੈਂਕ 1625, ਸਿਮਰ ਸਾਕਾ ਨੇ ਆਲ ਇੰਡੀਆ ਰੈਂਕ 5127, ਪਿ੍ੰਸ ਸਿੰਘ ਨੇ ਆਲ ਇੰਡੀਆ ਰੈਂਕ 7798 ਤੇ ਆਯੂਸ਼ ਓਝਾ ਨੇ ਆਲ ਇੰਡੀਆ 8215 ਰੈਂਕ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਸਮੇਤ ਵਿਭਾਗ ਦੇ ਫੈਕਲਟੀ ਨਵੀਨ ਡੋਗਰਾ, ਡਾ. ਸੁਖਵਿੰਦਰ ਸਿੰਘ ਬੰਬਰ, ਸ਼ਮਾ ਪਠਾਣੀਆ, ਕੰਵਲਪ੍ਰੀਤ ਸਿੰਘ ਮੱਲ੍ਹੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਕਤ ਟੈੱਸਟ ਦੀ ਸਫਲਤਾ ਲਈ ਵਿਦਿਆਰਥੀ ਦਾ ਮਾਰਗਦਰਸ਼ਨ ਕੀਤਾ |