20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਭੋਗ 'ਤੇ ਵਿਸ਼ੇਸ਼:- ਮਾਤਾ ਰੇਸ਼ਮ ਕੌਰ ਥਿਆੜਾ

Ad Position 21
No active advertisement
ਅਜੀਤ ਡੈਸਕ 21-04-2026
ਹੁਸ਼ਿਆਰਪੁਰ-ਮਾਤਾ ਰੇਸ਼ਮ ਕੌਰ ਥਿਆੜਾ ਦਾ ਜਨਮ 1936 ਨੂੰ ਪਿਤਾ ਲਸ਼ਕਰ ਸਿੰਘ ਤੇ ਮਾਤਾ ਕਰਮ ਕੌਰ ਦੀ ਕੁੱਖੋਂ ਪਿੰਡ ਹਰਗੜ੍ਹ ਵਿਖੇ ਹੋਇਆ | ਸੰਨ 1954 'ਚ ਉਨ੍ਹਾਂ ਦਾ ਵਿਆਹ ਪਿਤਾ ਦਲੀਪ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਪੁੱਤਰ ਪੂਰਨ ਸਿੰਘ ਜੋ ਪਿੰਡ ਖ਼ਾਨਪੁਰ ਥਿਆੜਾ ਦੇ ਵਸਨੀਕ ਤੇ ਬਿਜਲੀ ਬੋਰਡ 'ਚ ਨੌਕਰੀ ਕਰਦੇ ਸਨ ਨਾਲ ਹੋਇਆ | ਆਪ ਦੇ ਘਰ 4 ਧੀਆਂ ਤੇ ਇਕ ਪੁੱਤਰ ਨੇ ਜਨਮ ਲਿਆ | ਇਸ ਵੇਲੇ ਜਿੱਥੇ ਚਾਰੇ ਧੀਆਂ ਆਪੋ-ਆਪਣੇ ਘਰੀ ਪਰਿਵਾਰਾਂ 'ਚ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੀਆਂ ਹਨ, ਉੱਥੇ ਹੀ ਉਨ੍ਹਾਂ ਦਾ ਪੁੱਤਰ ਸਤਵੰਤ ਸਿੰਘ ਥਿਆੜਾ ਅਦਾਰਾ 'ਅਜੀਤ' ਦੇ ਪਰਿਵਾਰ ਦਾ ਮੈਂਬਰ ਹੁੰਦਿਆਂ ਲੋੜਵੰਦਾਂ ਦਾ ਮਦਦਗਾਰ ਬਣ ਕੇ ਆਪਣਾ ਬਣਦਾ ਰੋਲ ਨਿਭਾਅ ਰਿਹਾ ਹੈ | ਮਾਤਾ ਰੇਸ਼ਮ ਕੌਰ ਜੋ 12 ਅਪ੍ਰੈਲ ਦੀ ਰਾਤ ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਖ਼ਾਨਪੁਰ ਥਿਆੜਾ ਵਿਖੇ ਪਾਏ ਜਾਣਗੇ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਵਿਖੇ ਬਾਅਦ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ | ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਮਾਤਾ ਰੇਸ਼ਮ ਕੌਰ ਥਿਆੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |
- ਬਲਜਿੰਦਰਪਾਲ ਸਿੰਘ
Ad Position 22
No active advertisement
ਪਿਛਲੀ ਖ਼ਬਰ ਦਿਵਿਆ ਜੋਤੀ ਜਾਗਿ੍ਤੀ ਸੰਸਥਾ ਵਲੋਂ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 6ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਪੰਜਾਬ 'ਵਰਸਿਟੀ ਦੇ ਖੇਤਰੀ ਸੈਂਟਰ ਦੇ ਵਿਦਿਆਰਥੀਆਂ ਵਲੋਂ ਜੀ. ਏ. ਟੀ. ਈ. 'ਚ ਸ਼ਾਨਦਾਰ ਪ੍ਰਦਰਸ਼ਨ
Ad Position 24