ਤਲਵਾੜਾ, 21 ਅਪ੍ਰੈਲ (ਮਨੀਸ਼ਾ ਮਹਿਤਾ)- ਦਾਤਾਰਪੁਰ ਦੇ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਵਿਖੇ ਅੱਜ ਭਗਵਾਨ ਸ੍ਰੀ ਪਰਸ਼ੂਰਾਮ ਜਯੰਤੀ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਈ ਗਈ | ਇਸ ਪਾਵਨ ਦਿਹਾੜੇ 'ਤੇ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਸਾਬਕਾ ਮੈਂਬਰ ਭਾਜਪਾ ਕਾਰਜਕਾਰਨੀ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਉਣ ਪਹੁੰਚੇ | ਪਿੰਕੀ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਸਭ ਤੋਂ ਪਹਿਲਾਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਪਿੰਕੀ ਨੇ ਆਪਣੇ ਸੰਬੋਧਨ ਦੌਰਾਨ ਪ੍ਰਭੂ ਸ੍ਰੀ ਪਰਸ਼ੂਰਾਮ ਮਹਾਰਾਜ ਜੀ ਦੀ ਜੀਵਨੀ 'ਤੇ ਚਾਨਣਾ ਪਾਇਆ | ਮੰਦਰ ਪ੍ਰਬੰਧਕੀ ਕਮੇਟੀ ਸ੍ਰੀ ਪਿੰਕੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਪ੍ਰਭਾਤ ਹੈਪੀ, ਅਨਿਲ ਕੇਸ਼ਵ, ਸਤੀਸ਼ ਮਾਲੀ, ਪੰਚ ਸ਼ਾਰਧਾ, ਪਿ੍ੰ. ਸਤਵਿੰਦਰ ਮਹਿਤਾ, ਵਿਸਾਲ ਕੇਸ਼ਵ, ਰਜਨੀਸ਼ ਬਿੱਟੂ, ਕੁਲਦੀਪ ਚਤਰੂ, ਗੋਪਾਲ ਸ਼ਰਮਾ, ਰਾਜੂ, ਕੁਲਦੀਪ ਸ਼ਾਰਧਾ ਤੋ ਇਲਾਵਾ ਵੱਡੀ ਗਿਣਤੀ 'ਚ ਭਗਤ ਹਾਜ਼ਰ ਸਨ |
ਦਾਤਾਰਪੁਰ ਵਿਖੇ ਪਰਸ਼ੂਰਾਮ ਜੈਅੰਤੀ ਮਨਾਈ
ਅਜੀਤ ਡੈਸਕ
22-04-2026