14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਰਹੱਲੀ ਤੋਂ ਬਢੇਲਾਂ ਸੜਕ ਘਟੀਆ ਮਟੀਰੀਅਲ ਕਾਰਨ 24 ਘੰਟੇ 'ਚ ਹੋਈ ਖ਼ਰਾਬ

Ad Position 21
No active advertisement
ਅਜੀਤ ਡੈਸਕ 22-04-2026

ਚੱਬੇਵਾਲ, 21 ਅਪ੍ਰੈਲ (ਰਾਜੀਵ ਭਾਰਦਵਾਜ)-ਵੋਟਾਂ ਵਾਲਾ ਸਾਲ ਹੋਣ ਕਾਰਨ ਲਗਪਗ ਹਰ ਪਿੰਡ ਦੀਆਂ ਸੜਕਾਂ ਪੁੱਟੀਆਂ ਹੋਈਆਂ ਹਨ ਅਤੇ ਤੇਜ਼ੀ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮਟੀਰੀਅਲ ਦੀ ਗੁਣਵੱਤਾ ਨੂੰ ਬਿਨਾਂ ਚੈੱਕ ਕੀਤੇ ਸੜਕਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ | ਇਸਦਾ ਨਤੀਜਾ ਬਹੁਤ ਹੀ ਮਾੜਾ ਨਿਕਲ ਰਿਹਾ ਹੈ, ਸੜਕਾਂ ਬਣਨ ਤੋਂ 24 ਘੰਟੇ ਬਾਅਦ ਹੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕੀਤਾ | ਇਸ ਸਬੰਧ ਵਿਚ ਪਿੰਡ ਰਹੱਲੀ ਤੋਂ ਬਢੇਲਾਂ ਨੂੰ ਬਣ ਰਹੀ ਸੜਕ ਉੱਤੇ ਪਾਏ ਘਟੀਆ ਮਟੀਰੀਅਲ ਅਤੇ ਗੈਰ ਤਜਰਬੇਕਾਰ ਕਾਮਿਆਂ ਵਲੋਂ ਕੀਤਾ ਜਾ ਰਹੇ ਕੰਮ ਕਾਰਨ ਸੜਕ 24 ਘੰਟੇ ਵਿਚ ਹੀ ਉੱਖੜਨ ਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਲਹਿੰਬਰ ਸਿੰਘ ਨੇ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਗੈਰ ਮਿਆਰੀ ਵਿਭਾਗ ਬਦਲਣ ਦੇ ਨਤੀਜੇ ਸਾਹਮਣੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਪੀ. ਡਬਲਯੂ. ਡੀ. ਵਿਭਾਗ ਦਾ ਤਜਰਬਾ ਅਤੇ ਵਧੀਆਂ ਇੰਜੀਨੀਅਰਾਂ ਦੇ ਸਦਕਾ ਪੰਜਾਬ ਅੰਦਰ ਸੜਕਾਂ ਦੀ ਜਾਲ ਵਿਛਿਆ ਸੀ ਪਰ ਸੜਕਾਂ ਵੱਡੇ ਪੱਧਰ ਤੇ ਖਿੱਲਰੀਆਂ ਪਈਆਂ ਹਨ | ਧੀਮਾਨ ਨੇ ਕਿਹਾ ਕਿ ਲੁੱਕ ਪਾਉਣ ਤੋਂ ਪਹਿਲਾਂ ਪੱਥਰ ਦੀ ਚੰਗੀ ਤਰ੍ਹਾਂ ਠੋਸ ਤੁਆਈ ਵੀ ਨਹੀਂ ਕੀਤੀ ਗਈ | ਪੰਜਾਬ ਵਿਚ ਅਜਿਹੀਆਂ ਗੈਰ ਮਿਆਰੀ ਸੜਕਾਂ ਦੀ ਉਸਾਰੀ ਹੋ ਰਹੀ ਹੈ ਤੇ ਅਨੇਕਾਂ ਵੀਡੀਓ ਵਾਇਰਲ ਹੋ ਰਹੀਆਂ ਹਨ | ਧੀਮਾਨ ਨੇ ਕਿਹਾ ਕਿ ਬੜੀ ਮੁਸ਼ਕਲ ਨਾਲ ਤਾਂ ਸੜਕਾਂ ਦੀ ਉਸਾਰੀ ਵੀ ਵਾਰੀ ਆਈ ਪਰ ਫਿਰ ਵੀ ਕੰਮ ਅਧੂਰਾ ਹੀ ਅਧੂਰਾ ਹੈ | ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰਤ ਸੜਕਾਂ ਦੀ ਉਸਾਰੀ ਦਾ ਕੰਮ ਪੀ..ਡਬਲਯੂ. ਡੀ., ਬੀ.ਐਂਡ.ਆਰ ਵਿਭਾਗ ਦੇ ਹਵਾਲੇ ਕੀਤਾ ਜਾਵੇ | ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ ਨੂੰ ਵੀ ਭੇਜੀ | ਇਸ ਮੌਕੇ ਦਲਜੀਤ ਸਿੰਘ, ਰਣਜੀਤ ਸਿੰਘ, ਜਿੰਦਰ ਰਾਮ ਤੇ ਰਾਜ ਕੁਮਾਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਨੂੰ ਤਰਸ ਰਹੇ ਸਰਕਾਰੀ ਕਾਲਜਾਂ ਦੇ ਗੈੱਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਅਗਲੀ ਖ਼ਬਰ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਲਈ ਵਚਨਬੱਧ- ਰਾਜਾ
Ad Position 24