14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਦਾਜ ਮੰਗਣ ਤੇ ਕੁੱਟਮਾਰ ਕਰਨ 'ਤੇ ਪਤੀ, ਸੱਸ, ਸਹੁਰਾ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-04-2026
ਦਸੂਹਾ, 21 ਅਪ੍ਰੈਲ (ਕੌਸ਼ਲ)-ਪੁਲਿਸ ਵਲੋਂ ਦਾਜ ਮੰਗਣ ਅਤੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਪਤੀ, ਸੱਸ, ਸਹੁਰਾ ਸਮੇਤ ਕੁੱਲ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਮਹਿਲਾ ਰਮਨਪ੍ਰੀਤ ਕੌਰ ਪੁੱਤਰੀ ਕਸ਼ਮੀਰ ਸਿੰਘ, ਨਿਵਾਸੀ ਸਹਲੋਹੀਨ ਨੇ ਦਸੂਹਾ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਤੋਂ ਦਹੇਜ ਦੀ ਮੰਗ ਕੀਤੀ ਜਾਂਦੀ ਸੀ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ | ਕੁੱਟਮਾਰ ਤੋਂ ਬਾਅਦ ਉਸ ਦੇ ਮਾਪਿਆਂ ਵਲੋਂ ਉਸ ਨੰੂ ਦਸੂਹਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਪੀੜਿਤ ਮਹਿਲਾ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਦਾ ਪਤੀ ਉਪਿੰਦਰ ਸਿੰਘ ਪੁੱਤਰ ਬਲਵੀਰ ਸਿੰਘ, ਸੱਸ ਰਾਜ ਰਾਣੀ ਪਤਨੀ ਬਲਵੀਰ ਸਿੰਘ, ਸਹੁਰਾ ਬਲਵੀਰ ਸਿੰਘ, ਨਰਿੰਦਰ ਸਿੰਘ ਪੁੱਤਰ ਜਗੀਰ ਸਿੰਘ, ਪ੍ਰਵੀਣ ਕੁਮਾਰ ਪੁੱਤਰ ਮੁਲਖ ਰਾਜ, ਮਨੋਜ ਕੁਮਾਰ ਪੁੱਤਰ ਜਗੀਰ ਸਿੰਘ, ਰਾਜ ਫੁੱਲੋ, ਹਰਬੰਸ ਸਿੰਘ ਅਤੇ ਸੰਤੋਸ਼ ਕੌਰ ਪਤਨੀ ਮੁਲਖਾ ਸਿੰਘ, ਨਿਵਾਸੀ ਕੱਕੜੋਏ ਥਾਣਾ ਦਸੂਹਾ, ਉਸ ਨੰੂ ਤੰਗ-ਪਰੇਸ਼ਾਨ ਕਰਦੇ ਸਨ ਅਤੇ ਹੋਰ ਦਹੇਜ ਲਿਆਉਣ ਲਈ ਕੁੱਟਮਾਰ ਕਰਦੇ ਸਨ | ਇਸ ਮਾਮਲੇ ਸੰਬੰਧੀ ਸਮਝੌਤਾ ਕਰਨ ਲਈ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਬੈਠੀਆਂ | ਇਸ ਦੌਰਾਨ ਦੋਸ਼ੀਆਂ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਅਤੇ ਮੇਰੇ ਕੱਪੜੇ ਵੀ ਪਾੜ ਦਿੱਤੇ | ਇਸ ਬਾਰੇ ਜਾਂਚ ਅਧਿਕਾਰੀ ਐਸ.ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਕ੍ਰਾਸ ਕੇਸ ਦਰਜ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਲੜਕੇ ਪਾਸੇ ਦੇ ਬਿਆਨਾਂ ਦੇ ਆਧਾਰ 'ਤੇ ਵੀ ਕੇਸ ਦਰਜ ਕੀਤਾ ਗਿਆ ਸੀ | ਹੁਣ ਪੀੜਤਾ ਰਮਨਪ੍ਰੀਤ ਕੌਰ ਦੇ ਬਿਆਨ ਦੇ ਆਧਾਰ 'ਤੇ ਧਾਰਾ 498ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ : ਮੰਡ ਖੇਤਰ 'ਚੋਂ ਵੱਡੀ ਮਾਤਰਾ 'ਚ ਲਾਹਣ ਤੇ ਸ਼ਰਾਬ ਬਰਾਮਦ ਅਗਲੀ ਖ਼ਬਰ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦਾ ਵਧ ਰਿਹਾ ਮਿਆਰ, ਵਿਦਿਆਰਥੀਆਂ ਨੂੰ ਮਿਲ ਰਿਹਾ ਵੱਡਾ ਲਾਭ- ਵਿਧਾਇਕ ਘੁੰਮਣ
Ad Position 24