ਬੀਣੇਵਾਲ, 21 ਅਪ੍ਰੈਲ (ਬੈਜ ਚੌਧਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਬਿਸ਼ਨਪੁਰੀ ਦੇ ਵਿਦਿਆਰਥੀਆਂ ਲਈ ਮਾਸਟਰ ਜਗਦੇਵ ਚੰਦ ਪਾਠਕ ਮਲਕੋਵਾਲ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿਚ ਸਕੂਲ ਨੂੰ 1100 ਕਾਪੀਆਂ ਦਾਨ ਕੀਤੀਆਂ ਗਈਆਂ | ਜ਼ਿਕਰਯੋਗ ਹੈ ਕਿ ਜਗਦੇਵ ਚੰਦ ਪਾਠਕ ਇਸ ਸਕੂਲ ਦੇ ਵਿਦਿਆਰਥੀ ਅਤੇ ਗਣਿਤ ਦੇ ਅਧਿਆਪਕ ਰਹੇ ਹਨ | ਇਸ ਮੌਕੇ ਜਗਦੇਵ ਚੰਦ ਪਾਠਕ ਨੇ ਕਿਹਾ ਕਿ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਇਸ ਤਰ੍ਹਾਂ ਦੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਬਿ੍ਜ ਮੋਹਨ ਲਾਲ ਤੇ ਸਟਾਫ਼ ਵਲੋਂ ਜਗਦੇਵ ਚੰਦ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ |