27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਾਂਸ 'ਤੇ ਲੱਗਾ ਮੀਟਰ ਦਾ ਬਕਸਾ ਹੇਠਾਂ ਡਿਗਿਆ

Ad Position 21
No active advertisement
ਅਜੀਤ ਡੈਸਕ 27-04-2026
ਹਾਜੀਪੁਰ, 26 ਅਪ੍ਰੈਲ (ਜੋਗਿੰਦਰ ਸਿੰਘ)- ਹਾਜੀਪੁਰ-ਤਲਵਾੜਾ ਸੜਕ 'ਤੇ ਸਥਿਤ ਅੱਡਾ ਗੇਰਾ ਵਿਖੇ ਬਾਂਸ 'ਤੇ ਲੱਗਿਆ ਮੀਟਰਾਂ ਦਾ ਬਕਸਾ ਡਿੱਗਣ ਕਰਕੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਦੇਖਣ ਵਿਚ ਆਇਆ ਹੈ ਕਿ ਅੱਡਾ ਗੇਰਾ ਵਿਖੇ ਬਾਂਸ ਦੇ ਡੰਡੇ ਨਾਲ ਮੀਟਰਾਂ ਦਾ ਬਕਸਾ ਡਿਗ ਗਿਆ ਹੈ ਤੇ ਉਸ 'ਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਦਾ ਗੁੱਛਾ ਜ਼ਮੀਨ 'ਤੇ ਲੱਗਾ ਹੋਇਆ ਹੈ ਜਿਸ ਕਰਕੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਪਰ ਬਿਜਲੀ ਵਿਭਾਗ ਅਣਜਾਣ ਬੈਠਾ ਹੈ ਅਤੇ ਕੋਈ ਵੀ ਵਿਅਕਤੀ ਇਸ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਸਕਦਾ ਹੈ | ਇੱਥੋਂ ਗੁਜ਼ਰਨ ਵਾਲੇ ਲੋਕਾਂ ਦੀ ਵਿਭਾਗ ਤੋਂ ਮੰਗ ਹੈ ਕਿ ਬਿਜਲੀ ਦੇ ਮੀਟਰਾਂ ਦੇ ਬਕਸੇ ਨੂੰ ਕਿਸੇ ਸੇਫ਼ ਜਗ੍ਹਾ 'ਤੇ ਲਗਾਇਆ ਜਾਵੇ ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ | ਇਸ ਸਬੰਧੀ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਮੀਟਰ ਦੇ ਬਕਸਿਆਂ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਕਿਸੇ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ ਤੇ ਕਿਤੇ ਕੋਈ ਬਕਸਾ ਥੱਲੇ ਡਿੱਗਿਆ ਹੋਇਆ ਹੈ ਜਿਸ ਕਰਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਮੀਟਰ ਬਕਸਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਦਸੂਹਾ ਦੇ ਪਿੰਡ ਛੋਟਾ ਟੇਰਕਿਆਣਾ ਨੂੰ ਵਿਧਾਇਕ ਘੁੰਮਣ ਨੇ ਦਿੱਤਾ ਪੰਜ ਲੱਖ ਦਾ ਚੈੱਕ ਅਗਲੀ ਖ਼ਬਰ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲੱਗਣ ਦਸੂਹਾ ਵਿਖੇ ਦਾਨੀ ਸੱਜਣਾਂ ਵਲੋਂ ਵਿਦਿਆਰਥੀਆਂ ਨੂੰ ਵਰਦੀਆਂ ਭੇਟ
Ad Position 24