24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਕੋਟਫ਼ਤੂਹੀ ਤੇ ਆਸ-ਪਾਸ ਇਲਾਕੇ 'ਚ ਗੰਦਗੀ ਦੇ ਢੇਰ ਫੈਲਾਅ ਰਹੇ ਨੇ ਬਿਮਾਰੀਆਂ

Ad Position 21
No active advertisement
ਅਜੀਤ ਡੈਸਕ 28-04-2026
ਕੋਟਫ਼ਤੂਹੀ, 27 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਪਿਛਲੇ ਲੰਬੇ ਸਮੇਂ ਤੋਂ ਕੋਟਫ਼ਤੂਹੀ ਦੇ ਆਸ-ਪਾਸ ਇਲਾਕੇ 'ਚ ਸੜਕਾਂ ਤੇ ਹੋਰ ਥਾਵਾਂ 'ਤੇ ਗੰਦਗੀ ਦੇ ਲੱਗੇ ਹੋਏ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ, ਜਿਸ ਵੱਲ ਕੋਈ ਵੀ ਗ਼ੌਰ ਕਰਨ ਦੀ ਲੋੜ ਨਹੀਂ ਸਮਝਦਾ, ਬਿਸਤ ਦੁਆਬ ਨਹਿਰ ਵਾਲੀ ਗੜ੍ਹਸ਼ੰਕਰ ਨੂੰ ਜਾਣ ਵਾਲੀ ਮੁੱਖ ਸੜਕ ਉੱਪਰ, ਪੁਲਿਸ ਚੌਕੀ ਤੋਂ ਸਤਿਸੰਗ ਘਰ ਨੂੰ ਜਾਣ ਵਾਲੀ ਸੜਕ ਤੇ ਹੋਰ ਕਈ ਸਥਾਨਾਂ ਉੱਪਰ ਦੁਕਾਨਾਂ ਵਾਲਿਆਂ, ਸਬਜ਼ੀ ਮੰਡੀ ਵਾਲਿਆ ਤੇ ਘਰਾਂ ਦੇ ਕਚਰੇ ਦੀ ਰਹਿੰਦ ਖੰੂਹਦ ਸੁੱਟ ਕੇ ਲੋਕਾਂ ਨੇ ਗੰਦਗੀ ਦੇ ਢੇਰ ਲਗਾਏ ਹੋਏ ਹਨ, ਜਿਸ ਨੂੰ ਇੱਥੋਂ ਚੁਕਾਉਣ ਦਾ ਕੋਈ ਵੀ ਪ੍ਰਬੰਧ ਨਾ ਹੋਣ ਕਰ ਕੇ, ਫਿਰ ਵੀ ਸਥਾਨਕ ਲੋਕੀ ਬਿਨਾਂ ਕਿਸੇ ਝਿੱਜਕ ਦੇ ਸੜਕਾਂ ਦੇ ਕੰਢਿਆਂ ਤੇ ਹੋਰ ਥਾਵਾਂ 'ਤੇ ਸ਼ਰੇਆਮ ਕੂੜਾ ਕਰਕਟ ਸੁੱਟ ਰਹੇ ਹਨ | ਇਹ ਕੂੜੇ ਦੇ ਢੇਰ ਬਦਬੂ ਮਾਰਦੇ ਦਿਨੋ-ਦਿਨ ਵੱਡੇ ਢੇਰਾਂ ਦਾ ਰੂਪ ਧਾਰਨ ਕਰ ਰਹੇ ਹਨ, ਜਿਨ੍ਹਾਂ ਕੋਲੋਂ ਲੰਘਣਾ ਵੀ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ | ਪ੍ਰਸ਼ਾਸਨ ਜਾਂ ਸਰਕਾਰ ਵੀ ਲਗਦਾ ਸ਼ਾਇਦ ਕੁੰਭਕਰਨ ਨੀਂਦ ਸੁੱਤੀ ਹੋਈ ਕਿਸੇ ਵੱਡੀ ਮਹਾਂਮਾਰੀ ਫੈਲਣ ਦੀ ਉਡੀਕ 'ਚ ਹੈ | ਇਲਾਕੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ, ਕਿ, ਇੰਨਾ ਕੂੜੇ ਦੇ ਢੇਰਾਂ ਨੂੰ ਚੁੱਕ ਕਿ ਕਿਸੇ ਢੁਕਵੇਂ ਸਥਾਨ ਉੱਪਰ ਡੰਪ ਕੀਤਾ ਜਾਵੇ ਤੇ ਇਸ ਸੜਕ ਉੱਪਰ ਗੰਦਗੀ ਸੁੱਟਣ ਵਾਲੇ ਲੋਕਾਂ 'ਤੇ ਸਖ਼ਤੀ ਵਰਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਰਾਜਾ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਅਕਾਲ ਸਹਾਇ ਜਥੇਬੰਦੀ ਦੀ ਮੀਟਿੰਗ ਹੋਈ
Ad Position 24