13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੜਕ ਵਿਚ ਪਏ ਖੱਡਿਆਂ 'ਚ ਪਾਣੀ ਭਰ ਜਾਣ ਕਾਰਨ ਨਿੱਤ ਵਾਪਰ ਰਹੇ ਹਾਦਸੇ- ਲਵਇੰਦਰ ਸਿੰਘ <br/>

Ad Position 21
No active advertisement
ਅਜੀਤ ਡੈਸਕ 29-04-2026

ਤਲਵਾੜਾ, 28 ਅਪ੍ਰੈਲ (ਐੱਚ.ਐੱਸ.ਮਿੱਠੂ)-ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ 'ਤੇ ਖਸਤਾ ਹਾਲ ਸੜਕ ਤੋਂ ਦੁਖੀ ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸਿਮਰਨ ਆਟੋ ਸਪੇਅਰਸ ਦੇ ਮਾਲਕ ਲਵਇੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਕਾਰਨ ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਧੂੜ ਫੱਕ ਰਹੇ ਹਨ | ਸਥਾਨਕ ਨਗਰ ਕੌਂਸਲ ਨੇ ਸੀਵਰੇਜ ਪਾਉਣ ਲਈ ਸੜਕ ਦੀ ਖ਼ੁਦਾਈ ਕੀਤੀ ਸੀ, ਪਰ ਪੁੱਟੀ ਹੋਈ ਸੜਕ 'ਤੇ ਪ੍ਰੀਮਿਕਸ ਪਾਉਣ ਉਪਰੰਤ ਕੁੱਝ ਦਿਨਾ ਬਾਅਦ ਬੈਠ ਗਈ | ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਾਰ ਨਹੀਂ ਲਈ | ਇਸ ਚੌਂਕ ਤੋਂ ਇੱਕ ਪਾਸੇ ਸੰਸਾਰਪੁਰ ਟੈਕਸ ਅਤੇ ਦੂਜੇ ਪਾਸੇ ਦੌਲਤਪੁਰ ਨੂੰ ਟਰੈਫ਼ਿਕ ਜਾਂਦੀ ਹੈ | ਰਸਤੇ ਤੰਗ ਹਨ, ਅਤੇ ਚੌਂਕ 'ਤੇ ਅਕਸਰ ਭੀੜ ਰਹਿੰਦੀ ਹੈ | ਖਣਨ ਸਮਗਰੀ ਲੈ ਕੇ ਲੰਘਦੇ ਓਵਰਲੋਡ ਟਿੱਪਰਾਂ ਅਤੇ ਹੋਰ ਵਾਹਨਾਂ ਕਾਰਨ ਉੱਡਦੀ ਧੂੜ ਦੁਕਾਨਾਂ ਅੰਦਰ ਰੱਖੇ ਕੀਮਤੀ ਸਮਾਨ ਨੂੰ ਖ਼ਰਾਬ ਕਰ ਰਹੀ ਹੈ, ਅਤੇ ਖੱਡਿਆਂ 'ਚ ਪਏ ਪੱਥਰ ਰਾਹਗੀਰਾਂ ਤੇ ਨੇੜਲੇ ਦੁਕਾਨਦਾਰਾਂ ਲਈ ਜਾਨਲੇਵਾ ਸਿੱਧ ਹੋ ਰਹੇ ਹਨ | ਕਿਸ਼ਨ ਜਸਵਾਲ, ਮੁਲਖ ਰਾਜ, ਓਾਕਾਰ ਸਿੰਘ, ਅੰਕੁਸ਼, ਯਸ਼ ਕਰਿਆਨਾ ਸਟੋਰ ਦੇ ਮਾਲਕਾਂ ਨੇ ਦੱਸਿਆ ਕਿ ਬਰਸਾਤ ਪੈਣ ਤੋਂ ਬਾਅਦ ਸੜਕ ਵਿਚ ਪਏ ਫੁੱਟ ਫੁੱਟ ਡੂੰਘੇ ਖੱਡਿਆਂ ਵਿਚ ਪਾਣੀ ਭਰ ਜਾਣ ਕਾਰਨ ਨਿੱਤ ਦਿਨ ਵਾਪਰ ਹਾਦਸੇ ਵਪਾਰ ਰਹੇ ਹਨ | ਖੱਡਿਆਂ ਵਿਚ ਪਾਣੀ ਭਰਨ ਕਾਰਨ ਲੋਕਾਂ ਦੀਆਂ ਨਿੱਜੀ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ | ਖਸਤਾ ਹਾਲ ਸੜਕ ਕਾਰਨ ਉਨ੍ਹਾਂ 'ਤੇ ਤਿਹਰੀ ਮਾਰ ਪੈ ਰਹੀ ਹੈ | ਗਾਹਕਾਂ ਨੇ ਸਮਾਨ ਲੈਣਾ ਛੱਡ ਦਿੱਤਾ ਹੈ, ਮਿੱਟੀ ਘੱਟੇ ਕਾਰਨ ਅੰਦਰ ਪਿਆ ਸਮਾਨ ਖ਼ਰਾਬ ਹੋ ਰਿਹਾ ਹੈ | ਪੀੜਤ ਦੁਕਾਨਦਾਰਾਂ ਨੇ ਸਰਕਾਰ ਤੋਂ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਕੱਢਣ ਅਤੇ ਚੌਂਕ 'ਤੇ ਕਰੀਬ ਅੱਧਾ ਕਿੱਲੋਮੀਟਰ ਦੇ ਘੇਰੇ 'ਚ ਕੰਕਰੀਟ ਦੀ ਸਲੈਬ ਪਾਉਣ ਦੀ ਮੰਗ ਕੀਤੀ ਹੈ | ਲੋਕ ਨਿਰਮਾਣ ਵਿਭਾਗ ਦੇ ਐਕਸਿਅਨ ਭੀਸ਼ਮ ਲਹੋਰਾ ਨੇ ਕਿਹਾ ਕਿ ਕਈ ਜਗ੍ਹਾ 'ਤੇ ਕੰਮ ਚੱਲ ਰਿਹਾ ਹੈ, ਲੇਬਰ ਦੀ ਵੀ ਕਮੀ ਹੈ | ਹਾਲ ਦੀ ਘੜੀ ਵਿਚ ਠੇਕੇਦਾਰ ਨੂੰ ਬੈੱਡ ਮਿਕਸ ਪਾ ਕੇ ਲੈਵਲ ਕਰਨ ਲਈ ਕਿਹਾ ਹੈ | ਉਨ੍ਹਾਂ ਚਾਰ ਪੰਜ ਦਿਨਾਂ ਅੰਦਰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਧਾਨੀ ਬੱਸ ਖੜੇ੍ਹ ਟਰਾਲੇ ਨਾਲ ਟਕਰਾਈ <br/> ਅਗਲੀ ਖ਼ਬਰ ਰਾਜਪੂਤ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ
Ad Position 24