28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਭੋਲ ਕਲੋਤਾ ਹਸਪਤਾਲ ਵਿਖੇ ਐਚ. ਪੀ. ਵੀ. ਟੀਕਾਕਰਨ

Ad Position 21
No active advertisement
ਅਜੀਤ ਡੈਸਕ 04-05-2026
ਰਾਮਗੜ੍ਹ ਸੀਕਰੀ, 3 ਮਈ (ਕਟੋਚ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਹੁਕਮਾਂ ਡੀ. ਆਈ. ਓ. ਡਾ. ਸੀਮਾ ਗਰਗ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ. ਐਮ. ਓ. ਡਾ. ਲਸ਼ਕਰ ਸਿੰਘ ਦੀ ਦੇਖ-ਰੇਖ 'ਚ ਭੋਲ ਕਲੋਤਾ ਹਸਪਤਾਲ ਵਿਖੇ ਐਚ. ਪੀ. ਵੀ ਟੀਕਾਕਰਨ ਕੀਤਾ, ਜਿਸ ਦੌਰਾਨ 14 ਪਲੱਸ ਉਮਰ ਦੀ ਲੜਕੀਆਂ ਦਾ ਟੀਕਾਕਰਨ ਕੀਤਾ | ਟੀਕਾਕਰਨ ਦੀ ਸਮੁੱਚੀ ਕਾਰਵਾਈ ਸਿਹਤ ਕਰਮਚਾਰੀ ਮੈਡਮ ਅਰਾਧਨਾ ਵਲੋਂ ਕੀਤੀ ਗਈ | ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐਸ. ਐਮ. ਓ. ਡਾ. ਲਸ਼ਕਰ ਸਿੰਘ ਨੇ ਦੱਸਿਆ ਕਿ ਉਕਤ ਵੈਕਸੀਨ ਲੜਕੀਆਂ ਨੂੰ ਜਾਨਲੇਵਾ ਬੀਮਾਰੀ ਸਰਵੀਕਲ ਕੈਂਸਰ ਤੋਂ ਬਚਾਉਣ ਲਈ ਸਰਕਾਰ ਦਾ ਇਕ ਵੱਡਾ ਉਪਰਾਲਾ ਹੈ | ਉਕਤ ਵੈਕਸੀਨ 13 ਤੋਂ 15 ਦੇ ਵਿਚਕਾਰ ਲੜਕੀਆਂ ਲਈ ਲਗਵਾਉਣੀ ਜ਼ਰੂਰੀ ਹੈ | ਉਕਤ ਵੈਕਸੀਨ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਲਗਾਈ ਜਾਂਦੀ ਹੈ | ਇਸ ਮੌਕੇ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਕੱਲ੍ਹ ਕਿਲਾ ਸਿੰਘਪੁਰ ਵਿਖੇ ਮਨਾਇਆ ਜਾਵੇਗਾ ਅਗਲੀ ਖ਼ਬਰ ਪੰਥਕ ਅਕਾਲੀ ਲਹਿਰ ਵਲੋਂ ਬੇਅਦਬੀ ਕਾਨੰੂਨਾਂ ਦੀ ਸ਼ਲਾਘਾ
Ad Position 24