ਦਸੂਹਾ, 3 ਮਈ (ਭੁੱਲਰ)-ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵੰਤ ਸਿੰਘ ਸੋਹਲਪੁਰ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਬੇਅਦਬੀ ਕਾਨੂੰਨ ਜਿਹੜਾ ਬਣਾਇਆ ਗਿਆ ਹੈ ਉਹ ਸਾਰੇ ਪੰਜਾਬ ਤੇ ਪੰਜਾਬੀਅਤ ਲਈ ਬਹੁਤ ਉੱਤਮ ਤੇ ਸ਼ਲਾਘਾਯੋਗ ਪਹਿਲ ਕਦਮੀ ਹੈ ਜਿਥੇ ਪੰਜਾਬ ਤੇ ਬਾਕੀ ਸੂਬਿਆਂ ਵਿਚ ਵੱਸਦੇ ਪੰਜਾਬੀ ਸਿੱਖ ਭਾਈਚਾਰਕ ਦੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਹੈ ਉਥੇ ਵਿਦੇਸ਼ਾਂ 'ਚ ਰਹਿੰਦੇ ਸਿੱਖ ਜਗਤ ਭਾਈਚਾਰੇ ਦੇ ਸਾਰੇ ਆਗੂਆਂ ਨੇ ਇਸ ਦਾ ਭਰਵਾਂ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੋਂ ਪਹਿਲਾਂ ਕਰੀਬ ਇਕ ਦਹਾਕਾ ਲਗਾਤਾਰ ਤੇ ਢਾਈ ਦਹਾਕੇ ਦਾ ਰਾਜ ਕਰਨ ਵਾਲੇ ਆਪਣੇ ਆਪ ਨੂੰ ਪੰਥਕ ਸਰਕਾਰ ਅਖਵਾਉਣ ਵਾਲੇ ਆਗੂਆਂ ਨੇ ਇਹੋ ਜਿਹੀ ਪਹਿਲ ਕਦਮੀ ਨਹੀਂ ਕੀਤੀ ਜਿਹੜੀ ਕਰਨੀ ਚਾਹੀਦੀ ਸੀ | ਸੋਹਲਪੁਰ ਨੇ ਕਿਹਾ ਕਿ ਜਿਸ ਕਾਨੂੰਨ ਨੂੰ ਦੋਵੇਂ ਬਾਹਾਂ ਉਲਾਰ ਕੇ ਐਸ. ਜੀ. ਪੀ. ਸੀ. ਦੇ ਮੈਂਬਰਾਂ ਨੂੰ ਸਵਾਗਤ ਕਰਨਾ ਚਾਹੀਦਾ ਸੀ ਉਹ ਇਸ ਬੇਅਦਬੀ ਕਾਨੂੰਨ ਦੇ ਉਲਟ ਤੇ ਖ਼ਿਲਾਫ਼ ਨਜ਼ਰੀਆ ਆਉਂਦੇ ਹਨ | ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ ਦਾ ਇਹ ਪ੍ਰਤੀਕਰਮ ਸਿੱਖ ਕੌਮ ਨੂੰ ਬਹੁਤ ਡੂੰਘੀ ਖਾਈ ਵੱਲ ਲੈ ਕੇ ਜਾ ਰਿਹਾ ਹੈ |