28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਖੁੱਲ੍ਹੇ ਅਸਮਾਨ ਹੇਠ ਭਿੱਜਿਆ ਕਿਸਾਨਾਂ ਦਾ ਝੋਨਾ

ਰਾਜਪੁਰਾ, (ਪਟਿਆਲਾ), 28 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਅਨਾਜ ਮੰਡੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿਚ ਸ਼ੁਮਾਰ ਹੈ। ਇੱਥੇ ਝੋਨੇ ਦੀ ਆਮਦ ਕਰੀਬ 10 ਦਿਨਾਂ ਪਹਿਲਾਂ ਸ਼ੁਰੂ ਹੋ ਗਈ ਹੈ।

Ad Position 21
No active advertisement
ਅਜੀਤ ਡੈਸਕ 28-09-2026

ਰਾਜਪੁਰਾ, (ਪਟਿਆਲਾ), 28 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਅਨਾਜ ਮੰਡੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿਚ ਸ਼ੁਮਾਰ ਹੈ। ਇੱਥੇ ਝੋਨੇ ਦੀ ਆਮਦ ਕਰੀਬ 10 ਦਿਨਾਂ ਪਹਿਲਾਂ ਸ਼ੁਰੂ ਹੋ ਗਈ ਹੈ। ਅੱਜ ਮੰਡੀ ਦੇ ਫੜਾਂ ’ਤੇ ਝੋਨੇ ਦੇ ਅੰਬਾਰ ਲੱਗੇ ਪਏ ਹਨ। ਕਿਸਾਨਾਂ ਦਾ ਝੋਨਾ ਖੁੱਲੇ ਅਸਮਾਨ ਹੇਠ ਪਿਆ ਰੁਲ ਰਿਹਾ ਹੈ ਜਦਕਿ ਕੁਦਰਤ ਦੇਵਤਾ ਨੇ ਨਿਗਾਹ ਟੇਢੀ ਕੀਤੀ ਹੋਈ ਹੈ। ਕਿਸਾਨਾਂ ਦਾ ਝੋਨਾ ਜਿਹੜਾ ਵੱਢਿਆ ਹੋਇਆ ਉਹ ਮੰਡੀ ’ਚ ਭਿੱਜ ਰਿਹਾ ਹੈ ਅਤੇ ਜਿਹੜਾ ਖੇਤਾਂ ’ਚ ਖੜ੍ਹਾ ਹੈ, ਉਹ ਖੇਤਾਂ ਵਿਚ ਭੇਜ ਰਿਹਾ ਹੈ। ਮੰਡੀ ਵਿਚ ਕਿਸਾਨਾਂ ਨੇ ਬੜੇ ਦੁੱਖ ਭਰੇ ਅੰਦਾਜ਼ ਵਿਚ ਕਿਹਾ ਕਿ ਸਰਕਾਰ ਨੇ ਇਕ ਅਕਤੂਬਰ ਤੋਂ ਸਰਕਾਰੀ ਝੋਨੇ ਦੀ ਖਰੀਦ ਸ਼ੁਰੂ ਕੀਤੀ ਹੈ ਪਰ ਅੱਜ ਜਿਹੜਾ ਬਾਰਿਸ਼ ਪੈਣ ਕਰ ਝੋਨਾ ਭਿੱਜ ਰਿਹਾ ਹੈ, ਇਸ ਦਾ ਕੌਣ ਜ਼ਿੰਮੇਵਾਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਸ਼ੈਡਾਂ ਦਾ ਕੋਈ ਇੰਤਜ਼ਾਮ ਨਹੀਂ, ਜਿਹੜੇ ਸ਼ੈਡ ਹਨ ਉਥੇ ਨੱਕੋ ਨੱਕ ਝੋਨਾ ਭਰਿਆ ਪਿਆ ਹੈ। ਬਾਰਿਸ਼ ਪੈਣ ਕਰਨ ਕਿਸਾਨਾਂ ਦੀ ਜਾਨ ਮੁੱਠੀ ਵਿਚ ਆਈ ਹੈ। 

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਿਭੌਰ ਸਾਹਿਬ,ਹਿਮਾਚਲ ਅਗਲੀ ਖ਼ਬਰ ਜਸ਼ਨ-ਏ-ਇਨਕਲਾਬ ਨੂੰ ਲੈ ਕੇ ਤਿਆਰੀਆਂ ਮੁਕੰਮਲ
Ad Position 24