ਪੱਸੀ ਕੰਢੀ, 3 ਮਈ (ਜਗਤਾਰ ਸਿੰਘ ਰਜਪਾਲਮਾ)-ਬੀਤੀ 20 ਅਪ੍ਰੈਲ 2026 ਨੂੰ ਪਿੰਡ ਕਾਲਰਾ ਦੇ ਵਸਨੀਕ ਸਾਬਕਾ ਪੰਚਾਇਤ ਸੈਕਟਰੀ ਸੁਰਿੰਦਰ ਸਿੰਘ ਦੇ ਛੋਟੇ ਭਰਾ ਤੇ ਸਾਬਕਾ ਸਰਪੰਚ ਦਲਜੀਤ ਕੌਰ ਦੇ ਪਤੀ ਸੰਤੋਖ ਸਿੰਘ (54) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਸਮਾਗਮ ਪਿੰਡ ਕਾਲਰਾ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ | ਇਸ ਮੌਕੇ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਬੈਰਮਪੁਰ ਦੇ ਜਥੇ ਨੇ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਬਸਪਾ ਹਲਕਾ ਪ੍ਰਧਾਨ ਡਾ. ਜਸਪਾਲ ਸਿੰਘ, ਸਮਾਜ ਸੇਵਕ ਜਸਵੀਰ ਸਿੰਘ ਰਾਹੀ, ਸਰੂਪ ਸਿੰਘ ਮਨਹੋਤਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਤੋਖ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਹੋਏ ਕਰਦੇ ਕਿਹਾ ਕਿ ਸੰਤੋਖ ਸਿੰਘ ਦੀ ਛੋਟੀ ਉਮਰ ਵਿਚ ਚਲੇ ਜਾਣਾ ਸਮਾਜ ਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਸਮਾਜ ਸੇਵਕ ਸਨ ਤੇ ਆਪਣੇ ਸਮਾਜ ਲਈ ਹਰ ਸਮੇਂ ਖੜੇ੍ਹ ਰਹਿੰਦੇ ਸਨ | ਇਸ ਮੌਕੇ ਡਾ. ਸੀ. ਐਲ. ਕਾਜਲ ਆਈ ਸਰਜਨ, ਸਰਪੰਚ ਹਰਦੀਪ ਕੌਰ ਗੁੱਜਰ ਬਸੋਆ, ਸਾਬਕਾ ਸਰਪੰਚ ਕੁਲਵੀਰ ਸਿੰਘ ਭੱਟਲਾ, ਪੱਤਰਕਾਰ ਸੁਰਿੰਦਰ ਸਿੰਘ ਭੱਟਲਾ, ਗੁਲਸ਼ਨ ਕੁਮਾਰ, ਕੁਲਵੰਤ ਸਿੰਘ, ਗੁਰਜੀਤ ਸਿੰਘ, ਆਕਾਸ਼ਦੀਪ ਸਿੰਘ ਜੇ. ਈ., ਅਵਤਾਰ ਸਿੰਘ ਜੇ. ਈ., ਅਮਨਿੰਦਰ ਸਿੰਘ, ਨੰਬਰਦਾਰ ਗੁਰਮੀਤ ਸਿੰਘ ਭੱਟੀ ਕਾ, ਮਹਿੰਦਰ ਕੌਰ, ਅਜੀਤ ਸਿੰਘ, ਦਲਜੀਤ ਕੌਰ, ਤਜਿੰਦਰ ਸਿੰਘ, ਗੁਰਦੇਵ ਸਿੰਘ, ਨਿਰਮਲ ਸਿੰਘ, ਅਨੂਪ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |