ਤਲਵਾੜਾ, 3 ਮਈ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਦਾਤਾਰਪੁਰ ਦੇ ਗੁਆਂਢੀ ਪਿੰਡ ਘਗਵਾਲ ਹਾਰ ਨੂੰ ਲਾਈਟਾਂ ਲਗਵਾਉਣ ਲਈ 2 ਲੱਖ ਰੁਪਏ ਦਾ ਚੈੱਕ ਸਰਪੰਚ ਨੂੰ ਭੇਟ ਕੀਤਾ | ਇਸ ਮੌਕੇ ਆਪਣੇ ਸੰਬੋਧਨ ਕਰਦਿਆਂ ਵਿਧਾਇਕ ਐਡ. ਘੁੰਮਣ ਨੇ ਕਿਹਾ ਕਿ ਪਿੰਡ ਵਿਚ ਪਾਰਕ ਬਣਾਉਣ ਵੀ ਜਲਦ ਹੀ ਗਰਾਂਟ ਦਿੱਤੀ ਜਾਵੇਗੀ | ਗਰਾਂਟ ਦੇਣ ਲਈ ਸਮੂਹ ਪਿੰਡ ਵਾਸੀਆਂ ਵਲੋਂ ਵਿਧਾਇਕ ਘੁੰਮਣ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬੌਬੀ ਕੌਸ਼ਲ ਸਰਪੰਚ ਦੁਮੋਆਲ, ਠਾ. ਰਮਨਦੀਪ ਸਿੰਘ, ਕੰਵਰ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ, ਸਰਪੰਚ ਘੁਗਵਾਲ ਹਾਰ ਰੇਖਾ ਕੁਮਾਰੀ, ਰਫੀਕ ਸਾਬੀ, ਮੈਂਬਰ ਪੰਚਾਇਤ ਬੀਨਾ ਕੁਮਾਰੀ, ਮੈਂਬਰ ਪੰਚਾਇਤ ਨਿਰਮਲਾ ਕੁਮਾਰੀ, ਮੈਂਬਰ ਪੰਚਾਇਤ ਸੁਸ਼ਮਾ ਦੇਵੀ, ਰਮੇਸ਼ ਸਿੰਘ, ਵੀਰ ਸਿੰਘ, ਗੁਰਮੇਲ ਸਿੰਘ, ਸ਼ਾਮ ਲਾਲਾ ਸਰਪੰਚ ਮਾਨਗੜ੍ਹ, ਸਪਿੰਕਾ ਰਾਣੀ ਪ੍ਰਧਾਨ ਇਸਤਰੀ ਵਿੰਗ, ਬਲਾਕ ਪ੍ਰਧਾਨ ਕਰਨੈਲ ਸਿੰਘ ਆਦਿ ਹਾਜ਼ਰ ਸਨ |