28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵਿਧਾਇਕ ਘੁੰਮਣ ਵਲੋਂ ਪਿੰਡ ਸਵਾਰ ਨੂੰ ਗਰਾਂਟ ਦਾ ਚੈੱਕ ਭੇਟ

Ad Position 21
No active advertisement
ਅਜੀਤ ਡੈਸਕ 04-05-2026
ਤਲਵਾੜਾ, 3 ਮਈ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਸਵਾਰ ਦੇ ਸਰਬਪੱਖੀ ਵਿਕਾਸ ਲਈ 7 ਲੱਖ ਰੁਪਏ ਦਾ ਚੈੱਕ ਸਰਪੰਚ ਵਿਪਨ ਠਾਕੁਰ ਨੂੰ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਨੇ ਇਕ ਵਿਸੇਸ਼ ਸਮਾਗਮ ਦੌਰਾਨ ਦਿੱਤਾ | ਵਿਧਾਇਕ ਘੁੰਮਣ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਾਮੀ ਪਹਿਲਵਾਨਾਂ ਦੇ ਜੱਦੀ ਪਿੰਡ ਵਿਚ ਪਹਿਲਵਾਨੀ ਦਾ ਸੁੰਦਰ ਅਖਾੜਾ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਸਤੇ ਵੀ ਬਣਾਏ ਜਾਣਗੇ | ਪ੍ਰਸਿੱਧ ਪਹਿਲਵਾਨ ਰਿੰਕੂ ਸਵਾਰ, ਸੰਨ੍ਹੀ ਸਵਾਰ ਵਲੋਂ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਸਰਪੰਚ ਸਵਾਰ ਵਿਪਨ ਠਾਕੁਰ, ਮਾ. ਦੇਵ ਰਾਜ, ਬਿੰਦੂ ਪਿ੍ੰਸ, ਗੌਰਵ ਸਵਾਰ, ਰਿੰਕੂ ਪਹਿਲਵਾਨ, ਸੰਨ੍ਹੀ ਸਵਾਰ, ਲੱਕੀ ਟਿੱਬਾ ਟਿੱਬੀਆਂ, ਕਰਨੈਲ ਰਾਣਾ, ਟਿੰਕੂ ਆਸਫਪੁਰ, ਜਸਵੀਰ ਆਸਫਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 18 ਬੋਤਲਾਂ ਸਮੇਤ ਔਰਤ ਕਾਬੂ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਘਗਵਾਲ ਹਾਰ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ
Ad Position 24