ਬੀਣੇਵਾਲ, 3 ਮਈ (ਬੈਜ ਚੌਧਰੀ)-ਪੁਲਿਸ ਚੌਕੀ ਬੀਣੇਵਾਲ ਇੰਚਾਰਜ ਏ. ਐੱਸ. ਆਈ. ਉਂਕਾਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਨੈਣਵਾਂ ਤੋਂ ਪੋਜੇਵਾਲ ਨੂੰ ਜਾ ਰਹੀ ਸੜਕ 'ਤੇ ਪੈਦਲ ਜਾ ਰਹੇ 1 ਨੌਜਵਾਨ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 320 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਕਥਿਤ ਦੋਸ਼ੀ ਦੀ ਪਹਿਚਾਣ ਅਜੇ ਕੁਮਾਰ ਪੁੱਤਰ ਰਾਜ ਕੁਮਾਰ ਨਿਵਾਸੀ ਪਿੰਡ ਨੈਣਵਾਂ ਵਜੋਂ ਹੋਈ | ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਗਿ੍ਫਤਾਰ ਕਰ ਲਿਆ ਹੈ |