28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜਸਪਾਲ ਚੇਚੀ ਦੀ ਅਗਵਾਈ 'ਚ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਮਨਿੰਦਰ ਸਿੰਘ ਧਾਮੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 04-05-2026
ਹੁਸ਼ਿਆਰਪੁਰ, 3 ਮਈ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਚੇਚੀ ਦੀ ਅਗਵਾਈ 'ਚ ਯੂਥ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਮਨਿੰਦਰ ਸਿੰਘ ਧਾਮੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਚੇਚੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਅਜਿਹੀ ਪਾਰਟੀ ਹੈ ਜਿਥੇ ਹਰ ਵਰਕਰ ਦੀ ਮਿਹਨਤ ਤੇ ਲਗਨ ਦੀ ਕਦਰ ਕਰਦੇ ਹੋਏ ਮਾਣ-ਸਨਮਾਨ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਨੇ ਮਨਿੰਦਰ ਸਿੰਘ ਧਾਮੀ ਨੂੰ ਹੁਸ਼ਿਆਰਪੁਰ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਨਿਯੁਕਤ ਕਰਕੇ ਮਾਣ ਦਿੱਤਾ ਹੈ | ਇਸ ਮੌਕੇ ਮਨਿੰਦਰ ਸਿੰਘ ਧਾਮੀ ਨੇ ਇਸ ਨਿਯੁਕਤੀ 'ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸਰਪੰਚ ਕੁਲਦੀਪ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਹਰਭਜਨ ਕੌਰ, ਨੰਬਰਦਾਰ ਹਰਭਜਨ ਸਿੰਘ,ਪੰਚ ਗੁਰਦੀਪ ਸਿੰਘ, ਅਮਰੀਕ ਸਿੰਘ, ਪ੍ਰਭਜੋਤ ਸਿੰਘ ਧਾਮੀ, ਸੁਰਜੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |
ਐੱਨ. ਐੱਮ. ਐੱਮ. ਐੱਸ. ਪ੍ਰੀਖਿਆ 'ਚ ਸਰਕਾਰੀ ਸਕੂਲ ਭਾਗੜਾਂ ਦੇ ਵਿਦਿਆਰਥੀ ਰਹੇ ਅੱਵਲ
ਨੰਗਲ ਬਿਹਾਲਾਂ, 3 ਮਈ (ਵਿਨੋਦ ਮਹਾਜਨ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਅੱਠਵੀਂ ਤੇ ਦਸਵੀਂ ਦੇ ਐੱਨ. ਐੱਮ. ਐੱਮ. ਐੱਸ. ਦੇ ਐਲਾਨੇ ਨਤੀਜਿਆਂ ਵਿਚ ਸਰਕਾਰੀ ਮਿਡਲ ਸਕੂਲ ਭਾਗੜਾਂ ਕੰਪਲੈਕਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘੋਵਾਲ ਦੇ 09 ਬੱਚਿਆਂ ਨੇ ਭਾਗ ਲਿਆ ਸੀ | ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਸੁਦਿਕਸ਼ਾ ਪੁੱਤਰੀ ਰਾਜਿੰਦਰ ਕੁਮਾਰ ਨੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ ਅਤੇ ਇਲਾਕੇ ਦੇ ਨਾਲ ਨਾਲ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ | ਇਸ ਮੌਕੇ ਸਕੂਲ ਵੱਲੋਂ ਸੁਦਿਕਸ਼ਾ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਇੰਚਾਰਜ ਰਮੇਸ਼ ਕੁਮਾਰ ਵੱਲੋਂ ਸੁਦਿਕਸ਼ਾ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
ਅੱਖਾਂ ਦਾ ਮੁਫ਼ਤ ਜਾਂਚ ਕੈਂਪ 8 ਨੂੰ
ਹੁਸ਼ਿਆਰਪੁਰ, 3 ਮਈ (ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਵਿਸ਼ਵ ਰੈਡ ਕਰਾਸ ਦਿਵਸ ਦੇ ਮੌਕੇ 'ਤੇ 'ਪ੍ਰਾਜੈਕਟ ਰੌਸ਼ਨੀ' ਤਹਿਤ ਬੱਚਿਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਡੀ.ਐਮ.ਸੀ ਲੁਧਿਆਣਾ ਦੇ ਸਹਿਯੋਗ ਨਾਲ 8 ਮਈ ਨੂੰ ਸਵੇਰੇ 9 ਵਜੇ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੂੰ ਇਸ ਕੈਂਪ ਦਾ ਲਾਹਾ ਉਠਆਉਣ ਦੀ ਅਪੀਲ ਕੀਤੀ | ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਡੀ.ਐਮ.ਸੀ ਦੇ ਮਾਹਿਰ ਡਾਕਟਰਾਂ ਦੁਆਰਾ ਚੈਕਅਪ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕੋਈ ਵੀ ਸਮੱਸਿਆ ਸਾਹਮਣੇ ਆਉਣ 'ਤੇ ਪੀੜਤ ਬੱਚਿਆਂ ਦੀ ਮੁਫ਼ਤ ਸਰਜਰੀ ਕੀਤੀ ਜਾਵੇਗੀ |
ਨਸ਼ੀਲੇ ਪਦਾਰਥ ਸਮੇਤ 2 ਕਾਬੂ
ਗੜ੍ਹਸ਼ੰਕਰ, 3 ਮਈ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਦਾ ਮਾਮਲਾ ਦਰਜ਼ ਕੀਤਾ ਹੈ | ਐੱਸ. ਆਈ. ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਚੈਕਿੰਗ ਦੌਰਾਨ ਪੁਲ ਨਹਿਰ ਨਵਾਂਸ਼ਹਿਰ ਰੋਡ ਤੋਂ ਜਗਤਾਰ ਸਿੰਘ ਉਰਫ਼ ਸਲੀਮ ਪੁੱਤਰ ਸੋਹਣ ਲਾਲ ਵਾਸੀ ਘਾਗੋਂ ਰੋੜਾਂਵਾਲੀ ਤੇ ਵਿਨੋਦ ਕੁਮਾਰ ਉਰਫ਼ ਮਨੂੰ ਪੁੱਤਰ ਵਿਨੇ ਕੁਮਾਰ ਵਾਸੀ ਨੇੜੇ ਗੁਰੂ ਰਵਿਦਾਸ ਗੁਰਦੁਆਰਾ ਘਾਟੀ ਗੜ੍ਹਸ਼ੰਕਰ ਨੂੰ ਕਾਬੂ ਕੀਤਾ | ਪੁਲਿਸ ਨੇ ਜਗਤਾਰ ਉਰਫ਼ ਸਲੀਮ ਪਾਸੋਂ 262 ਗ੍ਰਾਮ ਨਸ਼ੀਲੇ ਪਾਊਡਰ ਤੇ ਵਿਨੋਦ ਕੁਮਾਰ ਉਰਫ਼ ਮਨੂੰ ਨੂੰ 253 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਸੰਬੰਧੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਹਿਲਪੁਰ ਵਿਖੇ ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਸਨਮਾਨ ਅਗਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ
Ad Position 24