ਮਾਹਿਲਪੁਰ, 3 ਮਈ (ਰਜਿੰਦਰ ਸਿੰਘ)-ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਮਾਹਿਲਪੁਰ ਵਿਖੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਦੀ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਤੇ ਮਦਦ ਲੇਖੇ ਲਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ | ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ ਨੇ ਦੱਸਿਆ ਕਿ ਕਾਮਰੇਡ ਦਰਸ਼ਨ ਸਿੰਘ ਮੱਟੂ ਤੇ ਉਨ੍ਹਾਂ ਦੀ ਪਤਨੀ ਬੀਬੀ ਸੁਭਾਸ਼ ਮੱਟੂ ਲੋਕਾਂ ਦੀ ਨਿਸ਼ਕਾਮ ਸੇਵਾ 'ਚ ਹਮੇਸ਼ਾਂ ਡਟੇ ਰਹਿੰਦੇ ਹਨ | ਉਨ੍ਹਾਂ ਦੀਆਂ ਸਮਾਜ ਤੇ ਇਲਾਕੇ ਪ੍ਰਤੀ ਸੇਵਾਵਾਂ ਨਿਭਾਈਆਂ ਸਲਾਹੁਣਯੋਗ ਨੇ | ਸਾਥੀ ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਵਲੋਂ ਆਪਣੇ ਸਾਥੀਆਂ ਸਮੇਤ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਸੰਸਥਾ ਵਲੋਂ ਸਨਮਾਨਿਤ ਕੀਤੇ ਜਾਣ ਉਪਰੰਤ ਮਾਹਿਲਪੁਰ ਪਹੁੰਚਣ 'ਤੇ ਨਿੱਘਾ ਸਵਾਗਤ ਤੇ ਦਿਲੋਂ ਸਨਮਾਨ ਕੀਤਾ | ਇਸ ਮੌਕੇ ਰਾਣਾ ਭੁਪਿੰਦਰ ਸਿੰਘ, ਬੀਬੀ ਸੁਭਾਸ਼ ਮੱਟੂ, ਡਾ. ਲਖਵਿੰਦਰ ਸਿੰਘ, ਰਾਕੇਸ਼ ਰਾਜਪੂਤ, ਜਸਵਿੰਦਰ ਸਿੰਘ ਬੰਗਾ, ਗੁਰਦੀਪ ਸਿੰਘ ਚੇਲਾ, ਡਾ. ਗੁਰਬਖਸੀਸ਼ ਸਿੰਘ, ਲਾਡੀ ਹੰਦੋਵਾਲ ਹਾਜ਼ਰ ਸਨ |