ਦਸੂਹਾ, 4 ਮਈ (ਭੁੱਲਰ)-ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਦੱਸਿਆ ਕਿ ਬੈਂਕਾਂ ਤੇ ਏ. ਟੀ. ਐਮ. 'ਚ ਨਕਦੀ ਦੀ ਕਮੀ ਕਾਰਨ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਰ ਗਾਹਕ ਡਿਜੀਟਲ ਭੁਗਤਾਨ ਨਹੀਂ ਕਰ ਸਕਦਾ | ਇਸ ਕਾਰਨ ਖਰੀਦਦਾਰੀ ਘੱਟ ਰਹੀ ਹੈ | ਉਨ੍ਹਾਂ ਦੱਸਿਆ ਕਿ ਏ. ਟੀ. ਐਮ. 'ਚ ਨਕਦੀ ਦੀ ਘਾਟ ਕਾਰਨ ਆਮ ਲੋਕ ਤੇ ਵਪਾਰੀ ਕਰੀਬ ਦੋ ਮਹੀਨਿਆਂ ਤੋਂ ਪ੍ਰੇਸ਼ਾਨ ਹੈ | ਉਨ੍ਹਾਂ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ | ਦੂਜੇ ਪਾਸੇ ਬੈਂਕ ਅਧਿਕਾਰੀ ਨੇ ਦੱਸਿਆ ਕਿ ਦੋ ਮਹਿਨਿਆਂ ਤੋਂ ਰਿਜਨਲ ਦਫਤਰਾਂ ਵਲੋਂ ਬੈਂਕਾਂ ਨੂੰ ਨਕਦੀ ਦੀ ਸਪਲਾਈ ਘੱਟ ਆ ਰਹੀ ਹੈ | ਇਸ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ |