25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੱਛਮੀ ਬੰਗਾਲ 'ਚ ਭਾਜਪਾ ਦੀ ਬੰਪਰ ਜਿੱਤ ਪ੍ਰਧਾਨ ਮੰਤਰੀ ਮੋਦੀ ਦੀ ਲੋਕ ਪੱਖੀ ਨੀਤੀਆਂ 'ਤੇ ਮੋਹਰ-ਰਾਣਾ

Ad Position 21
No active advertisement
ਅਜੀਤ ਡੈਸਕ 05-05-2026
ਰਾਮਗੜ੍ਹ ਸੀਕਰੀ, 4 ਮਈ (ਕਟੋਚ)-ਪੱਛਮੀ ਬੰਗਾਲ 'ਚ ਭਾਜਪਾ ਨੂੰ ਮਿਲੀ ਬੰਪਰ ਜਿੱਤ ਦੇ ਨਤੀਜਨ ਦਸੂਹਾ ਵਿਧਾਨ ਸਭਾ ਹਲਕੇ ਦੇ ਭਾਜਪਾ ਆਗੂਆਂ ਤੇ ਵਰਕਰਾਂ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਦਸੂਹਾ ਭਾਜਪਾ ਦੇ ਇੰਚਾਰਜ ਰਘੁਨਾਥ ਸਿੰਘ ਰਾਣਾ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਜਪਾ ਦੀ ਬੰਪਰ ਜਿੱਤ ਪ੍ਰਧਾਨ ਮੰਤਰੀ ਮੋਦੀ ਦੀ ਲੋਕ ਪੱਖੀ ਨੀਤੀਆਂ 'ਤੇ ਲੋਕਾਂ ਦੀ ਮੋਹਰ ਹੈ | ਉਨ੍ਹਾਂ ਕਿਹਾ ਕਿ ਸਭ ਦਾ ਸਾਥ ਤੇ ਸਭ ਦਾ ਵਿਕਾਸ ਮੋਦੀ ਸਰਕਾਰ ਦਾ ਜੋ ਨਾਅਰਾ ਹੈ ਜਿਸ ਅਧੀਨ ਦੇਸ਼ ਦੇ ਹਰੇਕ ਵਰਗ ਲਈ ਮੋਦੀ ਸਰਕਾਰ ਵਲੋਂ ਕਲਿਆਣਕਾਰੀ ਯੋਜਨਾਵਾਂ ਬਣਾਈਆਂ ਗਈਆਂ ਹਨ, ਜਿਸ ਦੇ ਨਤੀਜਨ ਦੇਸ਼ ਦਾ ਹਰੇਕ ਵਰਗ ਖ਼ੁਸ਼ ਤੇ ਸੰਤੁਸ਼ਟ ਹੈ | ਰਾਣਾ ਨੇ ਆਸ ਪ੍ਰਗਟਾਈ ਕਿ ਪੱਛਮੀ ਬੰਗਾਲ ਦੀ ਬੰਪਰ ਜਿੱਤ ਤੋਂ ਬਾਅਦ ਪੰਜਾਬ 'ਚ ਵੀ ਭਾਜਪਾ ਆਪਣਾ ਝੰਡਾ ਲਹਿਰਾਏਗੀ ਤੇ ਭਾਰੀ ਜਿੱਤ ਨਾਲ ਸਰਕਾਰ ਬਣਾਏਗੀ |
Ad Position 22
No active advertisement
ਪਿਛਲੀ ਖ਼ਬਰ ਬੈਂਕ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਲਾਕਰ ਬੰਦ ਕਰਵਾ ਗਹਿਣੇ ਆਪਣੇ ਕੋਲ ਰੱਖਣ ਵਾਲਾ ਪਤੀ ਨਾਮਜ਼ਦ ਅਗਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ 2 ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ 11 ਤੋਂ
Ad Position 24